ਸਹਾਇਤਾ ਵਿਸ਼ੇ


ਨਵੀਨਤਮ ਅੱਪਡੇਟ, ਜਿਸਦੇ ਵਿੱਚ Herald Bluetooth Protocol ਦੀ ਵਰਤੋਂ ਨਾਲ COVIDSafe ਵਿੱਚ ਸੁਧਾਰ ਲਿਆਂਦੇ ਗਏ ਹਨ,ਉਸਦੇ ਬਾਰੇ ਜਾਣਕਾਰੀ ਪੜ੍ਹੋ।

Herald ਵਰਜ਼ਨ ਡਾਊਨਲੋਡ ਕਰੋ:


ਆਪਣੀ ਡੀਵਾਈਸ ਨੂੰ ਸੈੱਟ-ਅੱਪ ਕਰ ਲਉ ਕਿ ਉਹ ਆਪਣੇ ਆਪ ਤੁਹਾਡੇ COVIDSafe ਦੇ ਵਰਜ਼ਨ ਨੂੰ ਅੱਪਡੇਟ ਕਰ ਲਵੇ
[ Open all ]

ਯਕੀਨੀ ਬਣਾ ਲਉ ਕੀ COVIDSafe ਐਕਟਿਵ ਹੋਵੇ

For COVIDSafe to work, you must:

 1. ਐਪ ਦਾ ਨਵੀਨਤਮ ਵਰਜ਼ਨ ਡਾਉਨਲੋਡ ਅਤੇ ਇੰਸਟਾਲਕਰੋ। Apple App Store ਜਾਂ Google ਪਲੇ ਸਟੋਰ ਉੱਤੇ ਜਾਂਚ ਲਉ ਕਿ ਤੁਹਾਡੇ ਕੋਲ ਬਿਲਕੁਲ ਨਵਾਂ ਵਾਲਾ ਵਰਜ਼ਨ ਇੰਸਟਾਲ ਹੋਇਆ ਹੋਇਆ ਹੈ।
 2. ਆਪਣੇ ਚੁਨੀਂਦਾ ਨਾਂ, ਉਮਰ ਦੀ ਸੀਮਾ, ਪੋਸਟ ਕੋਡ ਅਤੇ ਮੋਬਾਈਲ ਨੰਬਰ ਦੀ ਵਰਤੋਂ ਕਰ ਕੇ ਆਪਣਾ ਰਜਿਸਟ੍ਰਿਕਰਨ ਪੂਰਾ ਕਰ ਲਉ
 3. COVIDSafe ਦੇ ਲਈ ਇੱਕ ਦਮ ਸਹੀ ਆਗਿਆਵਾਂ ਅਤੇ ਸੈਟਿੰਗਜ਼ ਸੈੱਟ ਅੱਪ ਕਰ ਲਉ।
 4. ਯਕੀਨੀ ਕਰ ਲਉ ਕਿ COVIDSafe ਸਹੀ ਸੈਟਿੰਗਜ਼ ਦੇ ਨਾਲ ਚੱਲ ਰਹੀ ਹੈ।
  • ਐਪ ਨੂੰ ਖੋਲੋ।
  • ਜਾਂਚ ਲਉ ਕਿ ਹੋਮ ਸਕ੍ਰੀਨ ‘COVIDSafe ਐਕਟਿਵ ਹੈ’ ਵਿਖਾ ਰਹੀ ਹੈ।

ਘਰੋਂ ਨਿਕਲਣ ਤੋਂ ਪਹਿਲਾਂ ਐਪ ਨੂੰ ਖੋਲ ਲਵੋ। ਇਸ ਤਰੀਕੇ ਨਾਲ ਇਹ ਐਪ ਨੂੰ ਉਸ ਵਕਤ ਐਕਟਿਵ ਰੱਖਦੀ ਹੈ ਜਿਸ ਵੇਲੇ ਤੁਸੀਂ ਕਿਸੇ ਸਥਾਨ ਉੱਤੇ ਬਹੁਤ ਸਾਰੇ ਦੂਜੇ ਲੋਕਾਂ ਦੇ ਨਾਲ ਹੁੰਦੇ ਹੋ। ਉਦਾਹਰਣ ਦੇ ਲਈ, ਹੋ ਸਕਦਾ ਹੈ ਕਿ ਤੁਸੀਂ ਕਿਸੇ ਭੀੜ ਵਾਲੇ ਬੀਚ (ਸਮੁੰਦਰ ਕੰਢੇ) ਜਾਂ ਕਿਸੇ ਖੇਡ-ਸਟੇਡੀਅਮ ਵਿੱਚ ਹੋਵੋ।

ਮੋਬਾਈਲ ਫ਼ੋਨ ਕੋਸ਼ਿਸ਼ ਕਰਦੇ ਹਨ ਕਿ ਤੁਹਾਡੀ ਬੈਟਰੀ ਲੰਮੇ ਸਮੇਂ ਲਈ ਚੱਲੇ। ਇਸ ਦਾ ਮਤਲਬ ਹੈ ਕਿ ਹੋ ਸਕਦਾ ਹੈ ਤੁਹਾਡਾ ਫ਼ੋਨ ਕੁਝ ਐਪਾਂ ਨੂੰ ਬੰਦ ਕਰ ਦਵੇ ਜੇ ਤੁਸੀਂ ਕਾਫੀ ਸਮੇਂ ਤੋਂ ਉਨ੍ਹਾਂ ਦੀ ਵਰਤੋਂ ਨਹੀਂ ਕਰ ਰਹੇ, ਇਸ ਵਿੱਚ COVIDSafe ਵੀ ਸ਼ਾਮਲ ਹੈ। ਇੱਦਾਂ ਹੋ ਜਾਂਦਾ ਹੈ, ਭਾਵੇਂ ਕਿ COVIDSafe ਬਹੁਤ ਜ਼ਿਆਦਾ ਬੈਟਰੀ ਵੀ ਨਾ ਇਸਤੇਮਾਲ ਕਰ ਰਹੀ ਹੋਵੇ।

COVIDSafe ਦੇ ਪ੍ਰਦਰਸ਼ਨ ਉੱਪਰ ਅਸਰ ਪੈਂਦਾ ਹੈ ਜਦੋਂ:

 • ਤੁਸੀਂ ਅਣਜਾਣੇ ਵਿੱਚ ਐਪ ਨੂੰ ਬੰਦ ਕਰ ਦਿੱਤਾ ਹੋਵੇ
 • ਬਹੁਤ ਸਾਰੀਆਂ ਐਪਾਂ ਖੁੱਲੀਆਂ ਹੋਣ
 • ਤੁਸੀਂ ਕਾਫੀ ਸਮੇਂ ਤੋਂ ਆਪਣੇ ਫੋਨ ਦੀ ਵਰਤੋਂ ਨਾ ਕੀਤੀ ਹੋਵੇ
 • ਫੋਨ ਦੀ ਕਾਰਜਸ਼ੀਲ ਮੈਮਰੀ ਘੱਟ ਹੋਵੇ (ਫੋਨ ਨੂੰ ਰੀਸਟਾਰਟ ਕਰਨਾ ਪੈਂਦਾ ਹੈ)

ਆਪਣੇ ਫ਼ੋਨ ਉੱਤੇ COVIDSafe ਦੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਣ ਲਈ ਇਨ੍ਹਾਂ ਉਪਾਅਵਾਂ ਦੀ ਵਰਤੋਂ ਕਰ ਕੇ ਵੇਖੋ:

 • COVIDSafe ਨੂੰ ਐਕਟਿਵ ਰੱਖਣ ਲਈ, ਜਦੋਂ ਬਾਹਰ ਜਾਵੋ, ਤਾਂ ਐਪ ਨੂੰ ਖੋਲੋ, ਇਹ ਜਾਂਚਣ ਲਈ ਕਿ COVIDSafe ਐਕਟਿਵ ਹੈ।
 • iOS ਵਿੱਚ ‘ਬੈਕਗ੍ਰਾਉਂਡ ਐਪ ਰਿਫਰੈਸ਼’ ਖੋਲੋ ਅਤੇ ਉਨ੍ਹਾਂ ਐਪਾਂ ਨੂੰ ਬੰਦ ਕਰ ਦਿਉ ਜਿਨ੍ਹਾਂ ਦੀ ਤੁਸੀਂ ਬਾਕਾਇਦਾ ਵਰਤੋਂ ਨਹੀਂ ਕਰਦੇ।
 • ਆਪਣੇ ਫੋਨ ਨੂੰ ਰੀਸਟਾਰਟ ਕਰੋ ਅਤੇ ਐਪ ਨੂੰ ਦੁਬਾਰਾ ਖੋਲੋ।
 • Google Play Store ਜਾਂ Apple Store ਰਾਹੀਂ ਆਪਣੀ ਐਪ ਉੱਤੇ ਨਵੀਨਤਮ ਵਰਜ਼ਨ ਅੱਪਡੇਟ ਕਰ ਲਉ।

ਜੇ COVIDSafe ਕਿਰਿਆਸ਼ੀਲ ਨਹੀਂ ਹੈ

ਜੇ ਐਪ ਦੀ ਹੋਮ ਸਕ੍ਰੀਨ ‘COVIDSafe ਐਕਟਿਵ ਨਹੀਂ ਹੈ’ ਵਿਖਾ ਰਹੀ ਹੋਵੇ, ਤਾਂ ਤੁਹਾਨੂੰ ਐਪ ਵਿੱਚ ਹੀ ਨਿਰਦੇਸ਼ ਨਜ਼ਰ ਆ ਜਾਣਗੇ ਕਿ ਇਸ ਨੂੰ ਫਿਰ ਤੋਂ ਐਕਟਿਵ ਕਰਨ ਲਈ ਆਗਿਆਵਾਂ ਅਤੇ ਸੈਟਿੰਗਜ਼ ਦਾ ਸਹੀ ਸੈੱਟ ਅੱਪ ਕਿਵੇਂ ਕਰਨਾ ਹੈ।

COVIDSafe ਕੰਮ ਕਰ ਸਕੇ, ਇਸ ਦੇ ਲਈ ਤੁਹਾਨੂੰ Bluetooth ਨੂੰ ‘ਆੱਨ’ ਕਰਨਾ ਹੁੰਦਾ ਹੈ।

ਲੋਕੇਸ਼ਨ ਸੇਵਾਵਾਂ ਨੂੰ ਚਾਲੂ (Enable) ਕਰੋ

COVIDSafe ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਲੋਕੇਸ਼ਨ ਸੇਵਾਵਾਂ ਚਾਲੂ ਕੀਤੀਆਂ ਗਈਆਂ ਹੋਣ। ਇਹ Google ਨੂੰ ਉਨ੍ਹਾਂ Android ਡੀਵਾਈਸਾਂ ਲਈ ਚਾਹੀਦਾ ਹੁੰਦਾ ਹੈ ਜੋ ਕਿ Bluetooth ਦਾ ਇਸਤੇਮਾਲ ਕਰਦੀਆਂ ਹਨ। iOS ਡੀਵਾਈਸਾਂ ਉੱਤੇ ਲੋਕੇਸ਼ਨ ਨੂੰ ਚਾਲੂ ਕਰਨ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਐਪ ਦੇ ਲਈ Bluetooth ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕਰੇਗਾ। COVIDSafe ਲੋਕੇਸ਼ਨ ਦਾ ਡਾਟਾ ਸਟੋਰ ਜਾਂ ਇਸਤੇਮਾਲ ਨਹੀਂ ਕਰਦਾ

Android ਦੇ ਲਈ ਬੈਟਰੀ ਅਨੁਕੂਲਤਾ ਨੂੰ ਅਯੋਗ ਕਰ ਦਿਉ (disable battery optimisation) , ਜਾਂ ਬੰਦ ਕਰ ਦਿਉ।

ਜੇ ਤੁਹਾਡਾ ਜਾਂ ਕਿਸੇ ਨਜ਼ਦੀਕੀ ਸੰਪਰਕ ਦੇ ਟੈਸਟ ਦਾ ਨਤੀਜਾ ਪੋਜ਼ਿਟਿਵ ਆਵੇ ਤਾਂ

ਜੇ ਤੁਸੀਂ ਕੋਰੋਨਾਵਾਈਰਸ ਦੇ ਲਈ ਪੋਜ਼ਿਟਿਵ ਪਾਏ ਜਾਂਦੇ ਹੋ, ਤਾਂ ਤੁਸੀਂ ਸਹਿਮਤੀ ਦੇ ਸਕਦੇ ਹੋ ਕਿ ਤੁਹਾਡੀ ਨਜ਼ਦੀਕੀ ਸੰਪਰਕ ਜਾਣਕਾਰੀ ਨੂੰ ਪ੍ਰਾਂਤ ਅਤੇ ਖੇਤਰੀ ਸਿਹਤ ਅਧਿਕਾਰੀ ਉਨ੍ਹਾਂ ਲੋਕਾਂ ਨੂੰ ਸੰਪਰਕ ਕਰਨ ਲਈ ਇਸਤੇਮਾਲ ਕਰ ਸਕਣ ਜੋ ਕਿ ਸੰਭਾਵਿਤ ਤੌਰ ਤੇ ਇਸਦੇ ਸੰਪਰਕ ਵਿੱਚ ਆਏ ਹੋਣ।

ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਰਾਹੀਂ ਕੋਰੋਨਾਵਾਈਰਸ ਦੇ ਸੰਪਰਕ ਵਿੱਚ ਆਏ ਹੋ ਜਿਸਦੇ ਨਾਲ ਤੁਹਾਡਾ ਨਜ਼ਦੀਕੀ ਸੰਪਰਕ ਹੋਇਆ ਸੀ, ਤਾਂ ਪ੍ਰਾਂਤ ਜਾਂ ਖੇਤਰੀ ਸਿਹਤ ਅਧਿਕਾਰੀ ਜਲਦੀ ਹੀ ਤੁਹਾਨੂੰ ਸੰਪਰਕ ਕਰ ਸਕਣਗੇ ਤਾਂ ਜੋ ਤੁਹਾਨੂੰ ਉਹ ਸਹਾਇਤਾ ਮਿਲ ਸਕੇ ਜੋ ਤੁਹਾਨੂੰ ਚਾਹੀਦੀ ਹੈ।

COVIDSafe ਨੂੰ ਸਮੇਂ ਸਮੇਂ ਤੇ ਸਰਵਰ ਦੇ ਨਾਲ ਜੁੜਨ ਦੀ ਲੋੜ ਹੁੰਦੀ ਹੈ ਇਹ ਯਕੀਨੀ ਬਣਾਉਣ ਲਈ ਕਿ ਐਪ ਨਾਲ ਸਬੰਧਿਤ ਮੁੱਦਿਆਂ ਦੀ ਪਛਾਣ ਕਰ ਸਕੇ।

ਕੰਮ ਕਰਨ ਲਈ ਐਪ ਨੂੰ ਨਿਰੰਤਰ ਹੀ ਇੰਟਰਨੈਟ ਨਾਲ ਜੁੜੇ ਰਹਿਣ ਦੀ ਲੋੜ ਨਹੀਂ ਹੁੰਦੀ, ਪਰ ਇਸ ਨੂੰ ਸਮੇਂ ਸਮੇਂ ਤੇ ਜੁੜਨ ਦੀ ਲੋੜ ਪੈਂਦੀ ਹੈ ਤਾਂ ਜੋ ਸਰਵਰ ਤੋਂ ਨਵੀਆਂ ਅਸਥਾਈ IDਆਂ ਪ੍ਰਾਪਤ ਕਰ ਸਕੇ। ਇਹ ਤੁਹਾਡੀ ਨਿੱਜਤਾ ਦੀ ਸੁਰੱਖਿਆ ਕਰਨ ਅਤੇ ਅਜਿਹੇ ਡਾਟੇ ਨੂੰ ਇਕੱਠਾ ਕਰਨ ਵਿੱਚ ਸਹਾਇਤਾ ਕਰਦਾ ਹੈ ਜਿਸ ਦੇ ਨਾਲ ਸੂਚਨਾਵਾਂ (notifications) ਜਾਰੀ ਹੋ ਜਾਣ, ਜਿਨ੍ਹਾਂ ਨਾਲ ਤੁਹਾਨੂੰ ਆਪਣੀ ਐਪ ਦੇ ਮੁੱਦਿਆਂ ਨੂੰ ਠੀਕ ਕਰਨ ਵਿੱਚ ਸਹਾਇਤਾ ਮਿਲ ਸਕੇ।

ਇੰਟਰਨੈਟ ਨਾਲ ਕੱਨੈਕਟ ਹੋਣ ਨਾਲ ਇਹ ਯਕੀਨੀ ਹੋ ਜਾਂਦਾ ਹੈ ਕਿ ਤੁਹਾਨੂੰ ਇਨ੍ਹਾਂ ਚੀਜ਼ਾਂ ਬਾਰੇ ਸੂਚਨਾਵਾਂ ਮਿਲ ਰਹੀਆਂ ਹਨ:

 • ਸੈਟਿੰਗਜ਼ ਨਾਲ ਹੋਣ ਵਾਲੇ ਮੁੱਦਿਆਂ ਨੂੰ ਕਿਵੇਂ ਠੀਕ ਕਰਨਾ ਹੈ
 • ਜਦੋਂ ਵਰਜ਼ਨ ਦੀ ਅੱਪਡੇਟ ਉਪਲਬਧ ਹੁੰਦੀ ਹੈ

ਜਦੋਂ COVIDSafe ਐਕਟਿਵ ਨਹੀਂ ਹੁੰਦਾ, ਤਾਂ ਤੁਹਾਨੂੰ ਇੱਕ ਸੂਚਨਾ ਵੇਖਣ ਨੂੰ ਮਿਲੇਗੀ ਕਿ ਇਸ ਨੂੰ ਦੁਬਾਰਾ ਐਕਟਿਵ ਕਿਵੇਂ ਬਨਾਉਣਾ ਹੈ।

ਨੋਟੀਫ਼ੀਕੇਸ਼ਨਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਤੁਹਾਡੀ ਐਪ ਅਸਰਦਾਰ ਤਰੀਕੇ ਨਾਲ ਕੰਮ ਕਰ ਰਹੀ ਹੈ ਅਤੇ ਤੁਹਾਨੂੰ ਤਕਨੀਕੀ ਮੁੱਦਿਆਂ ਦੇ ਨਾਲ ਫਟਾਫਟ ਅਤੇ ਅਸਾਨੀ ਦੇ ਨਾਲ ਨਜਿੱਠਣ ਵਿੱਚ ਸਹਾਇਤਾ ਕਰਦੀਆਂ ਹਨ। ਨੋਟੀਫ਼ੀਕੇਸ਼ਨ ਵੱਖ ਵੱਖ ਤਰੀਕੇ ਦੀ ਹੋਵੇਗੀ, ਨਿਰਭਰ ਕਰਦਾ ਹੈ ਕਿ ਕੀ ਮਸਲਾ ਹੈ ਜਿਹੜਾ ਤੁਸੀਂ ਠੀਕ ਕਰਨਾ ਹੈ।

ਤਕਨੀਕੀ ਮੁੱਦਿਆਂ ਦਾ ਹੱਲ ਕੱਢਣ ਲਈ ਇੱਕ ਅਸਾਨ ਜਿਹੀ ਵਿਧੀ ਰਾਹੀਂ ਸਮੱਸਿਆ ਦੇ ਨਿਪਟਾਰੇ ਵਿੱਚ, ਨੋਟੀਫ਼ੀਕੇਸ਼ਨਾਂ ਤੁਹਾਡਾ ਮਾਰਗਦਰਸ਼ਨ ਕਰਣਗੀਆਂ। ਐਪ ਨੂੰ ਇੱਕ ਨਵੇਂ ਉਪਲਬਧ ਵਰਜ਼ਨ ਵਜੋਂ ਅੱਪਡੇਟ ਕਰਨ ਦੀ ਯਾਦ ਦਿਲਾਉਣ ਲਈ ਤੁਹਾਨੂੰ ਇੱਕ ਰੀਮਾਈਂਡਰ ਵੀ ਪ੍ਰਾਪਤ ਹੋਵੇਗਾ।

ਐਪ ਵੱਲੋਂ ਇਕੱਠੀ ਕੀਤੀ ਗਈ ਡਾਇਗਨੌਸਟਿਕ ਜਾਣਕਾਰੀ ਬਾਰੇ ਜਾਣਕਾਰੀ ਦੇ ਲਈ ਨਿੱਜਤਾ ਨੀਤੀ ਪੜ੍ਹੋ।

iOS ਲਈ ਨੋਟੀਫ਼ੀਕੇਸ਼ਨਾਂ

'COVIDSafe update available
Update your app to access the latest improvements.'

 • ਜੇ COVIDSafe ਦਾ ਕੋਈ ਨਵਾਂ ਵਰਜ਼ਨ ਅੱਪਡੇਟ ਉਪਲਬਧ ਹੁੰਦਾ ਹੈ
 • ਜੇ ਤੁਸੀਂ COVIDSafe ਦਾ ਨਵੀਨਤਮ ਵਰਜ਼ਨ ਨਹੀਂ ਚਲਾ ਰਹੇ ਹੋ

'Improve the performance of COVIDSafe
Open the app and check your internet connection or mobile data.'

 • ਜੇ ਤੁਹਾਡੀ ਡੀਵਾਈਸ ਇੰਟਰਨੈਟ ਨਾਲ ਨਹੀਂ ਜੁੜੀ ਹੋਈ
 • ਜੇ ਐਪ ਕ੍ਰੈਸ਼ ਹੋ ਗਈ ਹੈ ਜਾਂ ਬੰਦ ਪਈ ਹੈ

'COVIDSafe is not active
Open the app to check your settings.'

 • ਜੇ ਤੁਹਾਡਾ Bluetooth ਆੱਨ ਨਾ ਹੋਵੇ

Android ਲਈ ਨੋਟੀਫ਼ੀਕੇਸ਼ਨਾਂ

'COVIDSafe update available
Update your app to access the latest improvements.'

 • ਜੇ COVIDSafe ਦਾ ਕੋਈ ਨਵਾਂ ਵਰਜ਼ਨ ਅੱਪਡੇਟ ਉਪਲਬਧ ਹੈ
 • ਜੇ ਤੁਸੀਂ COVIDSafe ਦਾ ਸਭ ਤੋਂ ਨਵਾਂ ਵਰਜ਼ਨ ਨਹੀਂ ਚਲਾ ਰਹੇ ਹੋ

'Improve the performance of COVIDSafe
Open the app and check your internet connection or mobile data.'

 • ਜੇ ਤੁਹਾਡੀ ਡੀਵਾਈਸ ਇੰਟਰਨੈਟ ਨਾਲ ਨਹੀਂ ਜੁੜੀ ਹੋਈ
 • ਜੇ ਐਪ ਕ੍ਰੈਸ਼ ਹੋ ਗਈ ਹੈ ਜਾਂ ਬੰਦ ਪਈ ਹੈ

'COVIDSafe is not active
Turn on Bluetooth for COVIDSafe to work.'

 • ਜੇ ਤੁਹਾਡਾ Bluetooth ਚਾਲੂ ਨਾ ਹੋਵੇ

'COVIDSafe is not active
Allow Location permissions for Bluetooth to work.'

 • Android ਤੇ ਜੇ ਲੋਕੇਸ਼ਨ ਪਰਮੀਸ਼ਨਾਂ ਚਾਲੂ ਨਾ ਰੱਖੀਆਂ ਗਈਆਂ ਹੋਣ

'COVIDSafe is not active
Disable Battery optimisation for COVIDSafe to work.'

 • ਜੇ ਤੁਹਾਡੀ Android ਡੀਵਾਈਸ ਉੱਤੇ ਬੈਟਰੀ ਅਨੁਕੂਲਤਾ ਚਾਲੂ ਰੱਖੀ ਗਈ ਹੈ

'COVIDSafe is not active
Open the app and check your settings.'

 • ਜੇ ਆਗਿਆਵਾਂ (permissions) ਦੇ ਨਾਲ ਕਈ ਸਾਰੇ ਮੁੱਦੇ ਹੋਣ

'COVIDSafe is active
Keep COVIDSafe active when you leave home or are in public places.'

 • COVIDSafe ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ

ਐਪ ਦੇ ਜ਼ਿਆਦਾਤਰ ਮੁੱਦੇ ਨਵੀਨਤਮ ਵਰਜ਼ਨ ਅੱਪਡੇਟ ਕਰਨ ਨਾਲ ਹੱਲ ਹੋ ਜਾਂਦੇ ਹਨ:

ਆਪਣੀ ਐਪ ਦੇ ਮੌਜੂਦਾ ਵਰਜ਼ਨ ਦੀ ਜਾਂਚ ਕਰਨ ਲਈ:

 1. ਐਪ ਦੀ ਹੋਮ ਸਕ੍ਰੀਨ ਨੂੰ ਖੋਲੋ।
 2. ਬਿਲਕੁਲ ਥੱਲੇ ਤੱਕ ਸਕ੍ਰੋਲ ਕਰੋ।
 3. ਇਸ ਨੂੰ ਦਿੱਕਹੁਣਾ ਚਾਹੀਦਾ ਹੈ:

  • iOS ਲਈ ‘ਵਰਜ਼ਨ 2.XX’
  • 'ਵਰਜ਼ਨ ਨੰਬਰ’: Android ਲਈ 2.XX'

ਤੁਸੀਂ ਆਪਣੀਆਂ ਐਪ ਸਟੋਰ ਦੀਆਂ ਸੈਟਿੰਗਜ਼ ਨੂੰ ਜਾਂਚ ਕੇ ਇਹ ਚੋਣ ਕਰ ਸਕਦੇ ਹੋ ਕਿ ਜਿਵੇਂ ਹੀ ਕੋਈ ਨਵਾਂ ਵਰਜ਼ਨ ਉਪਲਬਧ ਹੋ ਜਾਵੇ, ਤਾਂ COVIDSafe ਆਪਣੇ ਆਪ ਹੀ ਅੱਪਡੇਟ ਹੋ ਜਾਵੇ:

 • Android ਇਸਤੇਮਾਲ ਕਰਨ ਵਾਲਿਆਂ ਲਈ, Google ਪਲੇ ਸਟੋਰ ਖੋਲੋ ਅਤੇ ‘ਸੈਟਿੰਗਜ਼’ ਵਿੱਚ ਜਾਉ, ਇਸ ਤੋਂ ਬਾਅਦ ‘ਆਟੋ ਅੱਪਡੇਟ ਐਪਸ’ ਦੀ ਚੋਣ ਕਰੋ।
 • iOS ਇਸਤੇਮਾਲ ਕਰਨ ਵਾਲਿਆਂ ਲਈ, ‘ਸੈਟਿੰਗਜ਼’ ‘ਚ ਜਾਉ, ‘iTunes ਅਤੇ ਐਪ ਸਟੋਰ’ ਦੀ ਚੋਣ ਕਰੋ, ਇਸ ਤੋਂ ਬਾਅਦ ‘ਐਪ ਅੱਪਡੇਟਸ’ ਨੂੰ ਚਾਲੂ ਕਰ ਦਿਉ।

ਇੱਕ ਵਾਰ ਜਦੋਂ ਤੁਸੀਂ ਐਪ ਸਟੋਰ ਦੀਆਂ ਸੈਟਿੰਗਜ਼ ਬਦਲ ਲੈਂਦੇ ਹੋ, ਤੁਹਾਡੇ ਫ਼ੋਨ ਦੀਆਂ ਸਾਰੀਆਂ ਐਪਸ ਆਪਣੇ ਆਪ ਅੱਪਡੇਟ ਹੋ ਜਾਣਗੀਆਂ। ਇਹ ਯਕੀਨੀ ਬਣਾਵੇਗਾ ਕਿ ਤੁਹਾਡੇ ਕੋਲ ਹਮੇਸ਼ਾ ਐਪ ਦਾ ਨਵੀਨਤਮ ਵਰਜ਼ਨ ਹੋਵੇਗਾ।

ਸਾਧਾਰਣ ਮੁੱਦੇ

COVIDSafe ਕੰਮ ਨਹੀਂ ਕਰੇਗਾ ਜੇ Bluetooth ਬੰਦ ਕੀਤਾ ਗਿਆ ਹੈ। ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਜਦੋਂ ਘਰੋਂ ਨਿਕਲੋ ਜਾਂ ਆਪਣੇ ਘਰ ਜਾਂ ਕੀਤੇ ਹੋਰ ਲੋਕਾਂ ਨਾਲ ਗੱਲਬਾਤ ਕਰ ਰਹੇ ਹੋਵੋ ਤਾਂ ਤੁਹਾਡਾ Bluetooth ਆੱਨ ਹੋਵੇ।

ਅਸੀਂ ਜਾਣਦੇ ਹਾਂ ਕਿ COVIDSafe ਜਿਵੇਂ ਕੰਮ ਕਰਦੀ ਹੈ, ਉਹ ਹੋਰ Bluetooth ਡੀਵਾਈਸਾਂ ਦੇ ਵਿੱਚ ਕੋਈ ਅੜਿੱਕਾ ਪਾ ਸਕਦੀ ਹੈ ਅਸੀਂ ਐਪ ਦੀ ਬਨਾਵਟ ਇਹੋ ਜਿਹੀ ਰੱਖੀ ਹੈ ਜਿਸ ਨਾਲ ਸਾਧਾਰਣ ਰੁਕਾਵਟਾਂ ਦੇ ਮੁੱਦਿਆਂ ਦਾ ਖਾਤਮਾ ਹੋ ਜਾਵੇ।

ਜੇ ਤੁਹਾਨੂੰ ਮੁਸ਼ਕਿਲਾਂ ਆ ਰਹੀਆਂ ਹਨ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਅਸਥਾਈ ਤੌਰ ਤੇ COVIDSafe ਨੂੰ ਬੰਦ ਕਰ ਦਿਉ ਜਦੋਂ:

 • ਨਵੇਂ Bluetooth ਸਹਾਇਕ ਉਪਕਰਨਾਂ ਦੇ ਨਾਲ ਪੇਅਰਿਂਗ ਕਰ ਰਹੇ ਹੋਵੋ
 • Bluetooth ਉੱਤੇ ਨਿਰਭਰ ਕਰਨ ਵਾਲੀਆਂ ਅਤੇ ਪ੍ਰਭਾਵਿਤ ਹੋਣ ਵਾਲੀਆਂ ਡੀਵਾਈਸਾਂ ਦੇ ਨਾਲ ਜਿਸ ਵਕਤ ‘syncing’ ਕਰ ਰਹੇ ਹੋਵੋ, ਜਾਂ ਉਨ੍ਹਾਂ ਦਾ ਇਸਤੇਮਾਲ ਕਰ ਰਹੇ ਹੋਵੋ

ਨਿਰਦੇਸ਼ ਵੇਖ ਲਵੋ:

ਜੇ ਤੁਹਾਨੂੰ Bluetooth ਨਾਲ ਸਬੰਧਤ ਮੁੱਦੇ ਆਉਂਦੇ ਅਜੇ ਵੀ ਰਹੇ ਹਨ, ਤਾਂ ਸਾਡੀ ਸਹਾਇਤਾ ਟੀਮ ਨੂੰ support@covidsafe.gov.auਉੱਤੇ ਸੰਪਰਕ ਕਰੋ।

ਮੈਡੀਕਲ ਡਿਵਾਈਸਾਂ

ਜੇ ਤੁਸੀਂ ਦੇਖਦੇ ਹੋ ਕਿ COVIDSafe ਤੁਹਾਡੀ ਮੈਡੀਕਲ ਡੀਵਾਈਸ ਦੇ ਵਿੱਚ ਦਖਲ ਦੇ ਰਿਹਾ ਹੈ, ਤਾਂ ਐਪ ਦੀ ਵਰਤੋਂ ਕਰਨਾ ਬੰਦ ਕਰ ਦਿਉ। ਤੁਹਾਡੀ ਪੁਰਾਣੀ ਚਲਦੀ ਆ ਰਹੀ ਸਿਹਤ ਦੀ ਕਿਸੇ ਹਾਲਤ ਲਈ ਕੀਤਾ ਗਿਆ ਪ੍ਰਬੰਧ ਜ਼ਿਆਦਾ ਜ਼ਰੂਰੀ ਹੈ।

Apple Watch ਅਤੇ ਹੋਰ ਪਹਿਨਣਯੋਗ ਤਕਨੀਕੀ ਚੀਜ਼ਾਂ

ਇਸ ਐਪ ਦੀ ਅਜੇ Apple Watch ਜਾਂ ਹੋਰ ਸਮਾਰਟਵਾਚ ਬ੍ਰਾਂਡਸ ਦੇ ਨਾਲ ਸੁਮੇਲਤਾ (compatibility) ਨਹੀਂ ਹੈ। COVIDSafe ਇਸ ਵਕਤ iOS ਦੇ version10 ਜਾਂ ਇਸ ਤੋਂ ਉੱਪਰ ਦੇ ਵਰਜ਼ਨ ਵਾਲੇ iPhones ਅਤੇ iPads ਵਿੱਚ ਕੰਮ ਕਰਦੀ ਹੈ।

ਤੁਸੀਂ COVIDSafe ਦੀ ਵਰਤੋਂ ਹੋਰ ਕਿਸੇ ਵੀ ਪਾਉਣ ਵਾਲੀ ਤਕਨੋਲਜੀ (wearable technology) ਵਿੱਚ ਨਹੀਂ ਕਰ ਸਕਦੇ।

Bluetooth ਡੀਵਾਈਸ ਦਾ ਨਾਂ

ਜਿਸ ਵਕਤ Bluetooth ਨੂੰ ਚਾਲੂ ਰੱਖਿਆ ਹੋਇਆ ਹੁੰਦਾ ਹੈ, ਤਾਂ ਤੁਹਾਡੇ ਆਲੇ ਦੁਆਲੇ ਦੀਆਂ ਹੋਰ ਡੀਵਾਈਸਾਂ, ਤੁਹਾਡੀ ਡੀਵਾਈਸ ਦਾ ਨਾਂ ਵੇਖ ਪਾਉਣਗੀਆਂ। ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਸੀਂ ਆਪਣੀਆਂ Bluetooth ਦੀਆਂ ਸੈਟਿੰਗਜ਼ ਨੂੰ ਅੱਪਡੇਟ ਕਰ ਲਉ ਅਤੇ ਆਪਣੀ ਡੀਵਾਈਸ ਲਈ ਕਿਸੇ ਅਜਿਹੇ ਨਾਂ ਦਾ ਇਸਤੇਮਾਲ ਕਰੋ ਜਿਸ ਵਿੱਚ ਤੁਹਾਡੇ ਨਿੱਜੀ ਵੇਰਵੇ ਨਾ ਹੋਣ। ਜਿਵੇਂ ਕਿ, ‘Android ਡੀਵਾਈਸ’, ਬਜਾਏ ਤੁਹਾਡੇ ਆਪਣੇ ਨਾਂ ਦੇ।

ਤੁਸੀਂ ਆਪਣੀ ਡੀਵਾਈਸ ਦਾ Bluetooth ਨਾਂ ਆਪਣੇ ਫ਼ੋਨ ਦੀਆਂ ਸੈਟਿੰਗਜ਼ ਵਿੱਚ ਜਾ ਕੇ ਬਦਲ ਸਕਦੇ ਹੋ।

COVIDSafe ਕਦੇ ਵੀ ਤੁਹਾਡੀ ਮੋਬਾਈਲ ਡੀਵਾਈਸ ਨਾਲ ਪੇਅਰਿਂਗ ਕਰਨ ਲਈ ਬੇਨਤੀ ਨਹੀਂ ਭੇਜੇਗਾ।

ਜੇ ਤੁਹਾਨੂੰ COVIDSafe ਤੋਂ ਕੋਈ ਨੋਟੀਫ਼ੀਕੇਸ਼ਨ ਆਉਂਦੀ ਹੈ ਜੋ ਕਹੇ ‘Bluetooth ਪੇਅਰਿਂਗ ਬੇਨਤੀ’, ਤਾਂ ਤੁਰੰਤ ‘ਕੈਂਸਲ’ ਦਬਾਉ। ਸੰਭਵ ਹੈ ਕਿ ਇਹ ਕੋਈ ਘਪਲਾ ਹੈ ਜਾਂ ਕੋਈ ਨੁਕਸਾਨ ਪਹੁੰਚਾਉਣ ਦੀ ਨੀਯਤ ਨਾਲ ਭੇਜਿਆ ਗਿਆ ਹੈ।

ਅਸੀਂ ਬੈਟਰੀ ਦੀ ਖਪਤ ਬਾਰੇ ਟੈਸਟ ਕੀਤੇ ਸਨ। ਅਸੀਂ ਇਹ ਵੇਖਿਆ ਕਿ ਐਪ ਦੇ ਚੱਲਦੇ ਹੋਣ ਕਰ ਕੇ ਬੈਟਰੀ ਦੀ ਖਪਤ ਬਿਲਕੁਲ ਨਾ ਮਾਤਰ ਹੀ ਜ਼ਿਆਦਾ ਹੁੰਦੀ ਹੈ। COVIDSafe ਦਾ Herald ਵਰਜ਼ਨ ਪ੍ਰਤੀ ਘੰਟਾ ਔਸਤਨ 1% ਤੋਂ 2% ਦੀ ਵਰਤੋਂ ਕਰਦਾ ਹੈ, ਇਸ ਗੱਲ ਉੱਤੇ ਨਿਰਭਰ ਕਰਦਿਆਂ ਕਿ ਫ਼ੋਨ ਕਿੰਨਾ ਪੁਰਾਣਾ ਹੈ, ਐਪ ਦੀ ਵਰਤੋਂ ਕਰਨ ਵਾਲੇ ਕਿੰਨੇ ਲੋਕੀ ਤੁਹਾਡੇ ਆਲੇ ਦੁਆਲੇ ਹਨ, ਅਤੇ ਤੁਹਾਡੇ ਫ਼ੋਨ ਦੀ ਬੈਟਰੀ ਦੀ ਸਮਰੱਥਾ ਕਿੰਨੀ ਹੈ।

ਦੂਜੇ ਕਾਰਕ ਜੋ ਕਿ ਬੈਟਰੀ ਦੇ ਖਰਚ ਉੱਪਰ ਪ੍ਰਭਾਵ ਪਾ ਸਕਦੇ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:

 • ਤਾਪਮਾਨ ਅਤੇ ਬੈਟਰੀ ਦਾ ਆਕਾਰ (size)
 • ਸਕ੍ਰੀਨ ਦੀ ਰੁਸ਼ਨਾਈ ਕਿੰਨੀ ਤੇਜ਼ ਹੈ ਅਤੇ ਡੀਸਪਲੇ ਕਿੰਨੀ ਦੇਰ ਤੋਂ ਚੱਲ ਰਿਹਾ ਹੈ
 • Bluetooth, ਵਾਈ-ਫਾਈ ਅਤੇ ਲੋਕੇਸ਼ਨ ਸੇਵਾਵਾਂ ਦੇ ਨਾਲ ਕਨੈਕਸ਼ਨ
 • ਐਪਸ ਜੋ ਇੱਕੋ ਸਮੇਂ ਤੇ ਤੁਸੀਂ ਖੋਲ੍ਹ ਰੱਖੀਆਂ ਹਨ
 • ਐਪਸ ਜੋ ਪਿਛੋਕੜ ਵਿੱਚ ਚੱਲੀ ਜਾ ਰਹੀਆਂ ਹਨ (ਫੋਨ ਲੌਕ ਅਤੇ ਸਕ੍ਰੀਨ ਡਿਸਪਲੇ ਬੰਦ ਹੋਣ ਤੇ ਵੀ)
 • ਤੁਸੀਂ ਕਿਸ ਤਰੀਕੇ ਦੀਆਂ ਐਪਸ ਦੀ ਵਰਤੋਂ ਕਰਦੇ ਹੋ
 • ਕਿ ਕੀ ਤੁਸੀਂ ਵਾਇਬ੍ਰੇਸ਼ਨ ਫੀਚਰ ਦੀ ਵਰਤੋਂ ਕਰਦੇ ਹੋ

Herald ਅੱਪਡੇਟHerald ਅੱਪਡੇਟ ਨੇ ਵਰਤੋਂ ਕਰਨ ਵਾਲਿਆਂ ਵਿੱਚਕਾਰ ਹੋਣ ਵਾਲੇ ਨੇੜਲੇ ਸੰਪਰਕਾਂ ਬਾਰੇ, ਕਿਤੇ ਵੱਧ ਅਸਰਦਾਰ ਤਰੀਕੇ ਨਾਲ ਪਤਾ ਲਗਾਉਣ ਦੀ ਨਵੀਂ ਸ਼ੁਰੂਆਤ ਕੀਤੀ ਹੈ ਇਸ ਅੱਪਡੇਟ ਦਾ ਮਤਲਬ ਹੈ ਕਿ COVIDSafe ਸਰਗਰਮੀ ਨਾਲ, ਅਤੇ ਪਹਿਲਾਂ ਨਾਲੋਂ ਹੋਰ ਜ਼ਿਆਦਾ ਵਾਰ ‘handshakes’ ਅਖਲਾਏ ਜਾਣ ਵਾਲੇ Bluetooth ਸੰਚਾਰ ਨੂੰ ਰਿਕਾਰਡ ਕਰ ਰਹੀ ਹੈ, ਜਿਸ ਨਾਲ ਕਈ ਮਾਮਲਿਆਂ ਵਿੱਚ ਇਸ ਦਾ ਅਸਰ, ਬੈਟਰੀ ਦੀ ਵਰਤੋਂ ਵਿੱਚ ਵਾਧਾ ਹੋ ਸਕਦਾ ਹੈ।

ਬੈਟਰੀ ਦੀ ਵਰਤੋਂ ਦਾ ਬਹਿਤਰ ਪ੍ਰਬੰਧ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ:

 • ਜੇ ਤੁਸੀਂ ਉਮੀਦ ਕਰਦੇ ਹੋ ਕਿ ਤੁਸੀਂ ਹਫਤਾ ਭਰ ਲੋਕਾਂ ਦੇ ਆਲੇ ਦੁਆਲੇ ਰਹੋਗੇ, ਤਾਂ ਆਪਣੀ ਬੈਟਰੀ ਨੂੰ ਪਹਿਲਾਂ ਨਾਲੋਂ ਜ਼ਿਆਦਾ ਵਾਰ ਚਾਰਜ ਕਰਨ ਲਈ ਤਿਆਰ ਰਹੋ
 • ਆਪਣੀ ਡੀਵਾਈਸ ਦੀਆਂ ਸੈਟਿੰਗਜ਼ ਵਿੱਚ ਜਾ ਕੇ ‘ਅਡੈਪਟਿਵ ਬ੍ਰਾਇਟਨੈਸ’ ਦੀ ਵਰਤੋਂ ਕਰੋ
 • ਵਰਤੀਆਂ ਨਾ ਜਾ ਰਹੀਆਂ ਐਪਸ ਨੂੰ ਬੰਦ ਜਾਂ ਡਲੀਟ ਕਰ ਦਿਉ
 • ਆਪਣੇ ਫੋਨ ਦੀਆਂ ਡੀਵਾਈਸ ਆਪਟੀਮਾਈਜ਼ੇਸ਼ਨ ਸੁਵਿਧਾਵਾਂ ਦੀ ਵਰਤੋਂ ਕਰੋ
 • ਆਪਣੇ ਫ਼ੋਨ ਵਿੱਚੋਂ ਕੇਸ਼ (cache) ਸਾਫ ਕਰਨ ਲਈ ਆਪਣਾ ਫ਼ੋਨ ਬੰਦ ਕਰ ਕੇ ਫਿਰ ਚਾਲੂ (ਰੀਸਟਾਰਟ) ਕਰੋ
 • ਐਪਸ ਵੱਲੋਂ ਬੈਟਰੀ ਦੀ ਕੀਤੀ ਜਾਣ ਵਾਲੀ ਵਰਤੋਂ ਦੀ ਜਾਂਚ ਸਮੇਂ ਸਮੇਂ ਤੇ ਕਰਦੇ ਰਹੋ

Android ਡਿਵਾਈਸਾਂ ਲਈ, ਬੈਕਗ੍ਰਾਉਂਡ ਵਿੱਚ ਉਨ੍ਹਾਂ ਐਪਸ ਵੱਲੋਂ ਬੈਟਰੀ ਦੀ ਵਰਤੋਂ ਕੀਤੇ ਜਾਣ ਨੂੰ ਸੀਮਤ ਕਰ ਦਿਉ, ਜਿਨ੍ਹਾਂ ਦੀ ਵਰਤੋਂ ਤੁਸੀਂ ਬਾਕਾਇਦਾ ਨਹੀਂ ਕਰਦੇ ਹੋ। ਨਿਰਦੇਸ਼ਾਂ ਦੇ ਲਈ ਆਪਣੀ ਆਪਣੀ ਡਿਵਾਈਸ ਦੇ ਨਿਰਮਾਤਾ ਜਾਂ ਮੋਬਾਈਲ ਸੇਵਾ ਪ੍ਰਦਾਨਕਰਤਾ ਨੂੰ fਸੰਪਰਕ ਕਰੋ। ਬੈਟਰੀ ਦੀ ਵਰਤੋਂ ਬਾਰੇ Google ਦੀ ਸਲਾਹਇੱਥੇ ਪੜ੍ਹੋ।

iOS ਵਿੱਚ ‘ਬੈਕਗ੍ਰਾਉਂਡ ਐਪ ਰਿਫਰੈਸ਼’ ਖੋਲੋ ਅਤੇ ਉਨ੍ਹਾਂ ਐਪਸ ਨੂੰ ਬੰਦ ਕਰ ਦਿਉ ਜਿਨ੍ਹਾਂ ਦੀ ਵਰਤੋਂ ਤੁਸੀਂ ਬਾਕਾਇਦਾ ਨਹੀਂ ਕਰਦੇ।:

 1. ਸੈਟਿੰਗਜ਼ 'ਚ ਜਾਉ।
 2. ‘General’ ਦੀ ਚੋਣ ਕਰੋ।
 3. ‘Background App Refresh’ ਦੀ ਚੋਣ ਕਰੋ।

ਜੇ ਬੈਟਰੀ ਅਨੁਕੂਲਤਾ ਨੂੰ ਚਾਲੂ ਰੱਖਿਆ ਗਿਆ ਹੈ ਤਾਂ COVIDSafe ਕੰਮ ਨਹੀਂ ਕਰੇਗੀ ਕਈ ਡੀਵਾਈਸਾਂ ਵਿੱਚ ਇਸ ਦਾ ਨਾਂ ‘ਬੈਟਰੀ ਸੇਵਰ’ ਜਾਂ ‘ਲੋ ਪਾਵਰ ਮੋਡ’ ਵੀ ਹੁੰਦਾ ਹੈ।

ਐਪ ਵਿੱਚੋਂ:

 1. ‘ਚੈੱਕ ਯੌਰ ਸੈਟਿੰਗਜ਼’ ਹੇਠ, ‘ਬੈਟਰੀ ਆਪਟੀਮਾਈਜ਼ੇਸ਼ਨ’ ਦੀ ਚੋਣ ਕਰੋ।
 2. COVIDSafe ਲਈ, ਬੈਟਰੀ ਅਨੁਕੂਲਤਾ ਨੂੰ ਅਯੋਗ ਕਰ ਦਿਉ (Disable battery optimisation).

ਤੁਸੀਂ COVIDSafe ਸਮੇਤ, ਕੁਝ ਖਾਸ ਐਪਸ ਲਈ ਬੈਟਰੀ ਆਪਟੀਮਾਈਜ਼ੇਸ਼ਨ ਦੀਆਂ ਸੈਟਿੰਗਜ਼ ਨੂੰ ਬਦਲ ਸਕਦੇ ਹੋ। ਆਪਣੇ ਫੋਨ ਨਿਰਮਾਤਾ ਜਾਂ ਸੇਵਾ ਪ੍ਰਦਾਨਕਰਤਾ ਤੋਂ ਜਾਣਕਾਰੀ ਲਈ ਜਾਂਚ ਕਰ ਲਉ ਕਿ ਬੈਟਰੀ ਆਪਟੀਮਾਈਜ਼ੇਸ਼ਨ ਨੂੰ ਕੁਝ ਖਾਸ ਐਪਸ ਦੇ ਲਈ ਕਿਵੇਂ ਸਵਿੱਚ ਆੱਫ (ਬੰਦ) ਕਰਨਾ ਹੈ।

OPPO ਦੇ ਫੋਨ

ਬੈਟਰੀ ਆਪਟੀਮਾਈਜ਼ੇਸ਼ਨ ਨੂੰ ਡਿਸੇਬਲ ਕਰਨ ਲਈ, ਸਭ ਤੋਂ ਪਹਿਲਾਂ ਤੁਹਾਨੂੰ ਵਰਜ਼ਨ ਜਾਂਚ ਲੈਣਾ ਹੋਵੇਗਾ ਜਿਸ ਦੇ ਲਈ ‘ਸੈਟਿੰਗਜ਼’ ਵਿੱਚੋਂ ‘ਅਬਾਉਟ ਫੋਨ’ ਦੀ ਚੋਣ ਕਰੋ।

OPPO ਦੇ ਫੋਨ ਜਿਨ੍ਹਾਂ ਵਿੱਚ ColorOS 5.0 ਜਾਂ ਇਸ ਤੋਂ ਬਾਅਦ ਵਾਲੇ ਵਰਜ਼ਨ ਹੋਣ:

 1. OPPO ਦੀ ਹੋਮ ਸਕ੍ਰੀਨ ਤੇ ਜਾਉ।
 2. COVIDSafe ਐਪ ਨੂੰ ਥੋੜੇ ਲੰਮੇ ਚਿਰ ਲਈ ਉਸ ਵਕਤ ਤਕ ਦਬਾਉ ਜਦੋਂ ਤੱਕ ਕਿ ਤੁਹਾਨੂੰ ‘ਐਪ ਇਨਫੋ’ ਆਪਸ਼ਨ ਨਜ਼ਰ ਨਾ ਆਵੇ, ਇਸ ਉੱਪਰ ਟੈਪ ਕਰੋ।
 3. ‘ਪਾਵਰ ਸੇਵਰ’ ਦਬਾਉ।
 4. ‘ਅੱਲਾਉ ਬੈਕਗ੍ਰਾਉਂਡ ਰੱਨਿੰਗ’ ਦਬਾਉ।

OPPO ਦੇ ਫੋਨ ਜਿਨ੍ਹਾਂ ਵਿੱਚ ColorOS ਵਰਜ਼ਨ 3.2 ਜਾਂ ਇਸ ਤੋਂ ਪਹਿਲਾਂ ਵਾਲੇ ਵਰਜ਼ਨ ਹੋਣ:

 1. ‘ਸੈਟਿੰਗਜ਼’ 'ਚ ਜਾਉ।
 2. ‘ਬੈਟਰੀ’ ਉੱਪਰ ਕਲਿੱਕ ਕਰੋ।
 3. ‘ਅਨਰਜੀ ਸੇਵਰ’ ਉੱਤੇ ਕਲਿੱਕ ਕਰੋ ਅਤੇ COVIDSafe ਐਪ ਲੱਭੋ।
 4. ਸਾਰੀਆਂ ਆਪਸ਼ਨਾਂ ਨੂੰ ਡਿਸੇਬਲ ਕਰ ਦਿਉ।

Iਜੇ ਉੱਪਰ ਦੱਸੀਆਂ ਗਏ ਨਿਰਦੇਸ਼ਾਂ ਤੇ ਚੱਲਣ ਦੇ ਬਾਵਜੂਦ ਤੁਹਾਨੂੰ ਕੋਈ ਸਮੱਸਿਆ ਆ ਰਹੀ ਹੈ, ਤਾਂ ਹੋ ਸਕਦਾ ਹੈ ਕਿ ਤੁਹਾਨੂੰ ਸਲਾਹ ਲੈਣ ਲਈ ਤੁਹਾਡੀਡੀਵਾਈਸ ਦੇ ਨਿਰਮਾਤਾ ਜਾਂ ਮੋਬਾਈਲ ਪ੍ਰਦਾਨ ਕਰਤਾ ਨਾਲ ਸੰਪਰਕ ਕਰਨਾ ਪਵੇ।

ਐਪ ਨੂੰ ਸੈੱਟ ਅੱਪ ਕਰਨਾ

ਨਵੀਨਤਮ ਵਰਜ਼ਨ ਡਾਊਨਲੋਡ ਕਰੋ:

COVIDSafe ਦੇ ਕੰਮ ਕਰਨ ਲਈ ਘੱਟੋ ਘੱਟ ਜੋ ਚਾਹੀਦਾ ਹੁੰਦਾ ਹੈ, ਉਹ ਇਹ ਹੈ:

 • Android - Android 5.1 (ਲਾੱਲੀਪੌਪ) ਜਾਂ ਇਸ ਤੋਂ ਬਾਅਦ
 • iOS - iOS 10 ਜਾਂ ਇਸ ਤੋਂ ਬਾਅਦ

ਬਾਕੀ ਦੇ ਮੋਬਾਈਲ ਆਪਰੇਟਿੰਗ ਸਿਸਟਮ ਇਸ ਵਕਤ ਇਸ ਦੇ ਨਾਲ ਕੰਮ ਨਹੀਂ ਕਰਦੇ।

ਜਿੰਨੇ ਕਈ ਤਰੀਕੇ ਦੇ ਹੈਂਡਸੈਟਸ ਉੱਤੇ ਸੰਭਵ ਹੋ ਸਕੇ, COVIDSafe ਉੰਨੇ ਹੈਂਡਸੈਟਸ ਉੱਤੇ ਕੰਮ ਕਰਦੀ ਹੈ। ਪਰ, ਸੁਰੱਖਿਆ ਜਾਂ Bluetooth® ਸੁਮੇਲਤਾ (compatibility) ਵਰਗੇ ਕਾਰਨਾਂ ਕਰ ਕੇ ਕੁਝ ਸੀਮਾਵਾਂ ਹਨ ਕਿ ਕੋਈ ਫੋਨ ਕਿੰਨਾ ਪੁਰਾਣਾ ਹੋ ਸਕਦਾ ਹੈ। ਜੇ ਤੁਹਾਡੇ ਕੋਈ ਮੁੱਦੇ ਹਨ, ਤਾਂ ਸੰਭਵ ਹੈ ਕਿ ਤੁਹਾਡਾ ਮੋਬਾਈਲ ਨਿਰਮਾਤਾ ਜਾਂ ਪ੍ਰਦਾਨ ਕਰਤਾ ਸਹਾਇਤਾ ਕਰ ਸਕੇ।

ਜਦੋਂ ਤੁਸੀਂ COVIDSafe ਡਾਉਨਲੋਡ ਕਰ ਰਹੇ ਹੋ, ਤਾਂ ਵਾਈ-ਫਾਈ ਇੰਟਰਨੈਟ ਜਾਂ ਮੋਬਾਈਲ ਡਾਟਾ ਨਾਲ ਜੁੜਿਆ ਹੋਣਾ ਜਰੂਰੀ ਹੋਵੇਗਾ।

ਇਹ ਐਪ ਆਸਟ੍ਰੇਲੀਆਈ ਅਤੇ ਅੰਤਰਰਾਸ਼ਟਰੀ Apple AppStore ਜਾਂ Google Play Store ਅਕਾਊਂਟ, ਦੋਹਾਂ ਉੱਤੇ ਉਪਲਬਧ ਹੈ। ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਮਹਿਮਾਨ ਬਾਹਰਲੇ ਦੇਸ਼ ਹੁੰਦੇ ਹੋਏ COVIDSafe ਨੂੰ ਡਾਉਨਲੋਡ ਕਰ ਸਕਦੇ ਹਨ, ਅਤੇ ਆਸਟ੍ਰੇਲੀਆ ਪਹੁੰਚਣ ਤੇ ਕਿਸੇ ਅੰਤਰਰਾਸ਼ਟਰੀ ਫੋਨ ਨੰਬਰ ਨਾਲ ਰਜਿਸਟਰ ਕਰ ਸਕਦੇ ਹਨ।

ਜੇPlay Store ਖੁੱਲ ਨਹੀਂ ਰਿਹਾ, ਲੋਡ ਨਹੀਂ ਹੋ ਰਿਹਾ ਜਾਂ ਐਪਸ ਡਾਉਨਲੋਡ ਨਹੀਂ ਕਰ ਰਿਹਾਤਾਂ ਕਿਰਪਾ ਕਰ ਕੇ Google Play ਦਿਸ਼ਾ ਨਿਰਦੇਸ਼ ਵੇਖੋ।

ਜੇ ਤੁਸੀਂ iPhone ਵਰਤਦੇ ਹੋ, ਤਾਂ ਤੁਸੀਂ Apple ਦੀ App Store ਸਹਾਇਤਾਵਿੱਚ ਸਰਚ ਕਰ ਸਕਦੇ ਹੋ।

ਅਸੀਂ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਾਂ ਕਿ ਇਹ ਯਕੀਨੀ ਕਰ ਲੈਣ ਕਿ ਉਹ ਆਪਣੀਆਂ ਡੀਵਾਈਸਾਂ ਉੱਤੇ ਆਪਰੇਟਿੰਗ ਸਿਸਟਮ ਦਾ ਨਵੀਨਤਮ ਵਰਜ਼ਨ ਚਲਾ ਰਹੇ ਹਨ ਜਿਸ ਨਾਲ ਸੁਰੱਖਿਆ, ਕਾਰਜਸ਼ੀਲਤਾ ਅਤੇ ਐਪ ਦੇ ਪ੍ਰਦਰਸ਼ਨ ਨੂੰ ਜਿੰਨਾਂ ਹੋ ਸਕੇ ਵਧਾਇਆ ਜਾ ਸਕੇ।

ਤੁਸੀਂ ਅੰਤਰਰਾਸ਼ਟਰੀ ਰੋਮਿੰਗ ਜਾਂ ਅੰਤਰਰਾਸ਼ਟਰੀ ਮੋਬਾਈਲ ਫੋਨ ਨੰਬਰਾਂ ਦੀ ਵਰਤੋਂ ਆਪਣੇ PIN (ਪਰਸਨਲ ਇਡੈਂਟੀਫੀਕੇਸ਼ਨ ਨੰਬਰ) ਲਈ ਬੇਨਤੀ ਅਤੇ ਉਸਨੂੰ ਸਿੱਧ ਕਰਨ ਲਈ ਕਰ ਸਕਦੇ ਹੋ।

You can use international roaming or overseas mobile phone numbers to request and verify your PIN (Personal Identification Number).

ਜੇ ਤੁਸੀਂ ਕਿਸੇ ਨਵੇਂ ਸੂਬੇ ਜਾਂ ਖੇਤਰ (ਟੈਰਿਟਰੀ) ਵਿੱਚ ਚਲੇ ਗਏ ਹੋ, ਤਾਂ ਤੁਸੀਂ ਆਪਣਾ ਪੰਜੀਕਰਿਤ ਪੋਸਟ ਕੋਡ ਬਦਲ ਸਕਦੇ ਹੋ। ਇਹ ਯਕੀਨੀ ਬਣਾਉਂਦਾ ਹੈ ਕਿ ਜੇ ਤੁਹਾਡਾ ਨਤੀਜਾ ਪੋਜ਼ਿਟਿਵ ਆਉਂਦਾ ਹੈ, ਤਾਂ ਤੁਹਾਡੇ ਸੂਬੇ ਜਾਂ ਖੇਤਰ ਦੇ ਸਿਹਤ ਅਫਸਰ ਤੁਹਾਨੂੰ ਸੰਪਰਕ ਕਰ ਪਾਉਣਗੇ ਅਤੇ ਸਹੀ ਤਰੀਕੇ ਨਾਲ ਤੁਹਾਡੇ ਮਾਮਲੇ ਬਾਰੇ ਪ੍ਰਬੰਧ ਕਰ ਪਾਉਣਗੇ।

ਆਪਣਾ ਪੋਸਟ ਕੋਡ ਬਦਲਣ ਲਈ:

 1. ਐਪ ਵਿੱਚੋਂ, ਸੈਟਿੰਗਜ਼ ਵਿੱਚ ਜਾਉ।
 2. ‘Change your postcode’ ਦੀ ਚੋਣ ਕਰੋ।
 3. ਨਵਾਂ ਪੋਸਟ ਕੋਡ ਭਰੋ ਅਤੇ ‘Continue’ ਦੀ ਚੋਣ ਕਰੋ।

ਆਪਣੀ ਕੋਈ ਹੋਰ ਪੰਜੀਕਰਣ ਦੀ ਜਾਣਕਾਰੀ (ਫੋਨ ਨੰਬਰ ਜਾਂ ਨਾਂ) ਨੂੰ ਬਦਲਣ ਲਈ, ਤੁਸੀਂ COVIDSafe ਨੂੰ ਅਨਇੰਸਟਾਲ ਕਰ ਕੇ, ਫਿਰ ਡਾਉਨਲੋਡ ਕਰ ਕੇ, ਦੁਬਾਰਾ ਤੋਂ ਰਜਿਸਟਰ ਕਰ ਸਕਦੇ ਹੋ। ਐਪ ਨੂੰ ਅਨਇੰਸਟਾਲਕਰਨ ਤੇ ਕੀ ਹੁੰਦਾ ਹੈ, ਇਸ ਬਾਰੇ ਵਧੇਰੇ ਪੜ੍ਹੋ।

ਜੇ COVIDSafe ਤੁਹਾਡੇ ਮੋਬਾਈਲ ਫੋਨ ਨੰਬਰ ਨੂੰ ਵੇਰੀਫਾਈ ਨਹੀਂ ਕਰਦੀ, ਜਾਂ ਰਜਿਸਟਰ ਕਰਨ ਤੋਂ ਬਾਅਦ ਕੁਝ ਮਿੰਟਾਂ ਵਿੱਚ ਜੇ ਤੁਹਾਨੂੰ ਤੁਹਾਡਾ PIN ਨਹੀਂ ਪਹੁੰਚਦਾ, ਤਾਂ:

 • ਵਾਈ-ਫਾਈ ਨੂੰ ਸਵਿੱਚ ਆੱਫ ਕਰ ਦਿਉ
 • ਆਪਣਾ ਫੋਨ ਨੰਬਰ ਭਰਨ ਦੇ ਵਕਤ ਆਪਣੇ ਮੋਬਾਈਲ ਡਾਟਾ ਦੀ ਵਰਤੋਂ ਕਰੋ

ਜੇ ਇਹ ਵੀ ਕੰਮ ਨਾ ਕਰੇ:

 • ਪਿਛਲੀ ਸਕ੍ਰੀਨ ਤੇ ਵਾਪਸ ਜਾਉ ਇਹ ਦੇਖਣ ਲਈ ਕਿ ਕੀ ਤੁਸੀਂ ਆਪਣੇ ਨਾਂ (ਕੋਈ ਨੰਬਰ ਜਾਂ ਚਿਨ੍ਹ ਨਾ ਪਾਏ ਹੋਣ, ਜਿਵੇਂ ਕਿ ‘?’ ਜਾਂ ‘.’), ਉਮਰ ਦੀ ਸੀਮਾ ਅਤੇ ਪੋਸਟਕੋਡ ਸਮੇਤ, ਸਾਰੇ ਸਵਾਲਾਂ ਦਾ ਜਵਾਬ ਸਹੀ ਦਿੱਤਾ ਸੀ ਕਿ ਨਹੀਂ।
 • ਹੋ ਸਕਦਾ ਹੈ ਤੁਹਾਡਾ PIN ਐਕਸਪਾਇਰ (ਸਮਾਂ ਅਵਧੀ ਦੀ ਸਮਾਪਤੀ) ਹੋ ਗਿਆ ਹੋਵੇ। ਐਪ ਵਿੱਚ ਵਾਪਸ ਜਾਉ ਅਤੇ ‘Resend PIN (ਪਿੰਨ ਦੁਬਾਰਾ ਭੇਜੋ)’ ਨੂੰ ਦਬਾਉ।
 • ਇਹ ਯਕੀਨੀ ਬਣਾ ਲਉ ਕਿ ਰਜਿਸਟਰ ਕਰਦੇ ਸਮੇਂ ਤੁਸੀਂ ਆਪਣੇ ਫੋਨ ਤੇ VPN (ਵਰਚੁਅਲ ਪ੍ਰਾਈਵੇਟ ਨੈੱਟਵਰਕ) ਨਾ ਚਲਾਇਆ ਹੋਇਆ ਹੋਵੇ।
 • ਜੇ ਤੁਸੀਂ Android ਫੋਨ ਦੀ ਵਰਤੋਂ ਕਰ ਰਹੇ ਹੋ ਤਾਂ ਇਹ ਜਾਂਚ ਲਉ ਕਿ SMS ਕਿਸੇ ਸੁਰੱਖਿਆ ਸਾੱਫਟਵੇਅਰ ਵੱਲੋਂ ਕੈਪਚਰ ਕਰ ਕੇ ਰੋਕਿਆ ਨਾ ਜਾ ਰਿਹਾ ਹੋਵੇ।

ਜੇ ਤੁਸੀਂ PIN ਪ੍ਰਾਪਤ ਕੀਤਾ ਹੈ ਅਤੇ ਤੁਸੀਂ COVIDSafe ਲਈ ਰਜਿਸਟਰ ਕਰਨ ਸਬੰਧੀ ਕਾਰਵਾਈ ਨਹੀਂ ਕਰ ਰਹੇ ਹੋ ਤਾਂ ਕਿਰਪਾ ਕਰ ਕੇ ਇਸ ਮੈਸੇਜ ਨੂੰ ਨਜ਼ਰਅੰਦਾਜ਼ ਕਰ ਦਿਉ। ਹੋ ਸਕਦਾ ਹੈ ਕਿ ਅਜਿਹਾ ਉਸ ਮਾਮਲੇ ਵਿੱਚ ਹੋ ਰਿਹਾ ਹੈ ਜਿੱਥੇ ਕਿ ਕੋਈ ਹੋਰ ਇਸਤੇਮਾਲ ਕਰਤਾ ਆਪਣਾ ਫੋਨ ਨੰਬਰ ਗਲਤ ਭਰ ਰਿਹਾ ਹੈ ਅਤੇ ਅਣਜਾਣੇ ਵਿੱਚ ਵੇਰੀਫੀਕੇਸ਼ਨ PIN ਤੁਹਾਡੀ ਡੀਵਾਈਸ ਉੱਤੇ ਭੇਜ ਰਿਹਾ ਹੈ।

COVIDSafe ਨੂੰ ਇੰਸਟਾਲ ਅਤੇ ਇਸਤੇਮਾਲ ਕਰਨ ਬਾਰੇ ਵਿਸਤ੍ਰਿਤ ਗਾਈਡਤੁਸੀਂ ਡਾਉਨਲੋਡ ਕਰ ਸਕਦੇ ਹੋ।

ਦੁਬਾਰਾ ਤੋਂ ਪੰਜੀਕਰਣ (ਰਜਿਸਟਰ) ਕਰੋ

ਜੇ ਤੁਹਾਡੇ ਪੰਜੀਕਰਣ ਵੇਰਵਿਆਂ ਵਿੱਚ ਕੋਈ ਸਮੱਸਿਆ ਹੁੰਦੀ ਹੈ, ਤਾਂ ਸਿਸਟਮ, ਐਪ ਨੂੰ ਆਪਣੇ ਆਪ ਹੀ ਇੱਕ ਫਿਕਸ (ਆਟੋਮੈਟਿਕ ਫਿਕਸ) ਦੁਆਰਾ ਅੱਪਡੇਟ ਕਰ ਦਿੰਦਾ ਹੈ। ਕੁਝ ਮਾਮਲਿਆਂ ਵਿੱਚ, ਹੋ ਸਕਦਾ ਹੈ ਕਿ ਤੁਹਾਨੂੰ ਹੋਮ ਸਕ੍ਰੀਨ ਉੱਤੇ ਇੱਕ ਸੰਦੇਸ਼ ਦਿਖਾਈ ਦੇਵੇਗਾ ਜੋ ਤੁਹਾਨੂੰ ਦੁਬਾਰਾ ਤੋਂ ਪੰਜੀਕਰਣ ਕਰਨ ਲਈ ਕਹੇਗਾ।

ਹੋਮ ਸਕ੍ਰੀਨ ਤੋਂ:

 1. ‘ਦੁਬਾਰਾ ਪੰਜੀਕਰਣ ਕਰੋ’ (‘Please register again’) ਉੱਤੇ ਕਲਿੱਕ ਕਰੋ।
 2. ਪੰਜੀਕਰਣ ਦੀ ਕਿਰਿਆ ਪੂਰੀ ਕਰੋ।
 3. ਆਪਣੇ ਮੋਬਾਈਲ ਨੰਬਰ ਦੀ ਪੁਸ਼ਟੀ (ਵੇਰੀਫਾਈ) ਕਰੋ।
 4. ‘ਸਬਮਿਟ’ ਤੇ ਕਲਿੱਕ ਕਰੋ।

ਤੁਹਾਡੇ ਵੱਲੋਂ ਇਹ ਪੰਜੀਕਰਣ ਪੂਰਾ ਕਰ ਲੈਣ ਤੋਂ ਬਾਅਦ, ਤੁਹਾਡੇ ਪੁਰਾਣੇ ਰਿਕਾਰਡ ਹੋਏ Bluetooth handshakes ਬਰਕਰਾਰ ਰੱਖਿਆ ਗਿਆ ਹੈ

ਤਾਂ ਜੋ ਕਿ COVIDSafe ਕੰਮ ਕਰ ਸਕੇ:

ਜੇ ਤੁਸੀਂ ਸਹੀ ਆਗਿਆਵਾਂ ਅਤੇ ਸਹੀ ਸੈਟਿੰਗਜ਼ ਸੈੱਟ ਨਹੀਂ ਕੀਤੀਆਂ ਹੋਈਆਂ, ਤਾਂ ਤੁਹਾਡੀ ਐਪ ਦੀ ਹੋਮ ਸਕ੍ਰੀਨ ‘COVIDSafe ਐਕਟਿਵ ਨਹੀਂ ਹੈ’ ਦਿਖਾਵੇਗੀ ਨੋਟੀਫ਼ੀਕੇਸ਼ਨਾਂ ਐਪ ਨਾਲ ਜੁੜੇ ਮੁੱਦਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਮੁੱਦਿਆਂ ਦੇ ਨਿਪਟਾਰੇ ਸਬੰਧੀ ਸਹਾਇਤਾ ਕਰਦੀਆਂ ਹਨ, ਅਤੇ ਤੁਹਾਨੂੰ ਸਲਾਹ ਦਿੰਦਿਆਂ ਹਨ ਕਿ ਉਨ੍ਹਾਂ ਨੂੰ ਠੀਕ ਕਿਵੇਂ ਕਰਨਾ ਹੈ।

ਦਿਸ਼ਾ ਨਿਰਦੇਸ਼ ਪੜ੍ਹੋ, ਇਹਜਾਂਚਣ ਲਈ ਕਿ ਕੀ COVIDSafe ਸਹੀ ਤਰੀਕੇ ਨਾਲ ਕੰਮ ਕਰ ਰਹੀ ਹੈ।

ਤੁਸੀਂ ਅੰਗਰੇਜ਼ੀ ਤੋਂ ਇਲਾਵਾ COVIDSafe ਨੂੰ ਦੂਜੀਆਂ ਭਾਸ਼ਾਵਾਂ ਵਿੱਚ ਵਰਤ ਸਕਦੇ ਹੋ:
COVIDSafe ਦੀ ਵਰਤੋਂ ਕਰਦੇ ਸਮੇਂ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਵਰਤਣ ਲਈ, ਤੁਹਾਨੂੰ ਆਪਣੀ ਡੀਵਾਈਸ ਦੀ ਤਰਜੀਹ ਦਿੱਤੀ ਗਈ ਭਾਸ਼ਾ ਨੂੰ ਬਦਲਣ ਦੀ ਲੋੜ ਹੋਵੇਗੀ।

ਆਪਣੇ ਫੋਨ ਦੇ ਨਿਰਮਾਤਾ ਜਾਂ ਮੋਬਾਈਲ ਪ੍ਰਦਾਨ ਕਰਤਾ ਨਾਲ ਜਾਂਚ ਲਉ ਕਿ ਤੁਹਾਡੀ iOS ਜਾਂ Android ਦੀਆਂ ਸੈਟਿੰਗਜ਼ ਵਿੱਚੋਂ ਤਰਜੀਹਸ਼ੁਦਾ ਭਾਸ਼ਾ ਨੂੰ ਕਿਵੇਂ ਬਦਲਨਾ ਹੈ।

ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ COVIDSafe ਸਬੰਧੀ ਸਰੋਤ ਵੇਖੋ।

COVIDSafe ਨੂੰ ਹਟਾਉਣਾ


ਤੁਸੀਂ ਆਪਣੇ ਫੋਨ ‘ਚੋਂ COVIDSafe ਕਿਸੇ ਵੀ ਵਕਤ ਕੱਢ ਸਕਦੇ ਹੋ। ਇਹ ਕਰਨ ਨਾਲ ਤੁਹਾਡੇ ਫੋਨ ਵਿੱਚ ਐਪ ਦੀ ਸਾਰੀ ਜਾਣਕਾਰੀ ਦਾ ਖਾਤਮਾ ਹੋ ਜਾਵੇਗਾ।

ਜਦੋਂ ਸਿਹਤ ਮੰਤਰੀ ਇਹ ਘੋਸ਼ਣਾ ਕਰਦੇ ਹਨ ਕਿ COVID-19 ਮਹਾਂਮਾਰੀ ਦਾ ਖਾਤਮਾ ਹੋ ਗਿਆ ਹੈ, ਤਾਂ ਵਰਤੋਂ ਕਰਨ ਵਾਲਿਆਂ ਨੂੰ ਆਪਣੇ ਫੋਨ ਵਿੱਚੋਂ ਐਪ ਨੂੰ ਹਟਾਉਣ ਲਈ ਪੁੱਛਿਆ ਜਾਵੇਗਾ। ਇਹ ਕਰਨ ਨਾਲ ਉਸ ਵਿਅਕਤੀ ਦੇ ਫੋਨ ਵਿੱਚ ਐਪ ਦੀ ਸਾਰੀ ਜਾਣਕਾਰੀ ਦਾ ਖਾਤਮਾ ਹੋ ਜਾਵੇਗਾ। ਬੇਹੱਦ ਸੁਰੱਖਿਅਤ ਜਾਣਕਾਰੀ ਸਟੋਰੇਜ ਪ੍ਰਣਾਲੀ ਵਿੱਚ ਰੱਖੀ ਗਈ ਜਾਣਕਾਰੀ ਨੂੰ ਵੀ ਮਹਾਂਮਾਰੀ ਦਾ ਖਾਤਮਾ ਹੋਣ ਤੇ ਨਸ਼ਟ ਕਰ ਦਿੱਤਾ ਜਾਵੇਗਾ।

ਆਪਣੀ ਡੀਵਾਈਸ ਵਿੱਚੋਂ COVIDSafe ਨੂੰ ਅਨਇੰਸਟਾਲ ਕਰਨ ਲਈ, ਤੁਹਾਨੂੰ ਸਿਰਫ਼ ਐਪ ਨੂੰ ਡਿਲੀਟ ਕਰਨਾ ਹੋਵੇਗਾ, ਜਿਵੇਂ ਤੁਸੀਂ ਆਮ ਤੌਰ ਤੇ ਕਰਦੇ ਹੋ।

ਜਦੋਂ ਤੁਸੀਂ COVIDSafe ਨੂੰ ਡਿਲੀਟ ਕਰਦੇ ਹੋ, ਤਾਂ ਐਪ ਵਿੱਚ ਸਥਾਨਕ ਸਟੋਰ ਹੋਈ ਸਾਰੀ ਜਾਣਕਾਰੀ ਡਿਲੀਟ ਹੋ ਜਾਵੇਗੀ। ਇਸ ਤੋਂ ਬਾਅਦ ਜੇ ਇਸ ਪ੍ਰਕਿਰਿਆ ਦੌਰਾਨ ਕੋਈ ਪ੍ਰਾਂਤ ਜਾਂ ਖੇਤਰੀ ਸਿਹਤ ਅਧਿਕਾਰੀ ਤੁਹਾਨੂੰ ਸੰਪਰਕ ਕਰਦਾ ਹੈ, ਤਾਂ ਤੁਸੀਂ ਸਟੋਰ ਹੋਈ ਜਾਣਕਾਰੀ ਨੂੰ ਉਨ੍ਹਾਂ ਨਾਲ ਸਾਂਝਾ ਨਹੀਂ ਕਰ ਪਾਉਗੇ। ਜੇ ਤੁਸੀਂ COVIDSafe ਦੀ ਵਰਤੋਂ ਦੁਬਾਰਾ ਕਰਨੀ ਚਾਹੁੰਦੇ ਹੋ, ਤਾਂ ਤੁਹਾਨੂੰ ਐਪ ਦੁਬਾਰਾ ਤੋਂ ਇੰਸਟਾਲ ਅਤੇ ਸੈੱਟ ਅੱਪ ਕਰਨੀ ਪਵੇਗੀ।

ਜੇ ਤੁਸੀਂ COVIDSafe ਨੂੰ ਫੋਨ ਵਿੱਚੋਂ ਕੱਢ (ਡਿਲੀਟ ਕਰ) ਦਿੰਦੇ ਹੋ, ਤਾਂ ਸੂਬੇ ਦੇ ਜਾਂ ਖੇਤਰੀ ਸਿਹਤ ਅਧਿਕਾਰੀ ਪ੍ਰਭਾਵਸ਼ਾਲੀ ਤਰੀਕੇ ਨਾਲ ਵਾਇਰਸ ਦੇ ਸੁਰਾਗ ਲੱਭ ਨਹੀਂ ਪਾਉਣਗੇ।
COVIDSafe ਤੁਹਾਡੀ ਜਾਣਕਾਰੀ ਨੂੰ 3 ਸਥਾਨਾਂ ਤੇ ਰੱਖਦੀ ਹੈ:
 • ਬੇਹੱਦ ਸੁਰੱਖਿਅਤ ਸਟੋਰੇਜ ਸਿਸਟਮ (National COVIDSafe Data Store) ਤੁਹਾਡੀ ਪੰਜੀਕਰਣ ਜਾਣਕਾਰੀ (ਨਾਂ, ਉਮਰ ਦੀ ਸੀਮਾ, ਫੋਨ ਨੰਬਰ ਅਤੇ ਪੋਸਟ ਕੋਡ) ਨੂੰ ਬਤੌਰ ਇੱਕ ਇਨਕ੍ਰਿਪਟ ਕੀਤੇ ਹੋਏ ਸੰਦਰਭ ਕੋਡ ਵਜੋਂ ਰੱਖਦਾ ਹੈ।
 • ਤੁਹਾਡਾ ਫੋਨ, ਪਿਛਲੇ 21 ਦਿਨਾਂ ਵਿੱਚ ਤੁਹਾਡੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲਿਆਂ ਬਾਰੇ ‘ਡਿਜਿਟਲ ਹੈਂਡਸ਼ੇਕ’ ਜਾਣਕਾਰੀ ਸੰਭਾਲ ਕਰ ਰੱਖਦਾ ਹੈ। ਇਹ ਉਨ੍ਹਾਂ ਦਾ ਇਨਕ੍ਰਿਪਟ ਕੀਤਾ ਹੋਇਆ ਸੰਦਰਭ ਕੋਡ, ਤਾਰੀਖ, ਸਮਾਂ ਅਤੇ ਉਹ ਤੁਹਾਡੇ ਕਿੰਨੇ ਨਜ਼ਦੀਕ ਆਏ ਸਨ, ਇਨ੍ਹਾਂ ਬਾਰੇ ਰਿਕਾਰਡ ਰੱਖਦਾ ਹੈ।
 • ਐਪ ਦੀ ਵਰਤੋਂ ਕਰਨ ਵਾਲੇ ਹੋਰ ਲੋਕ, ਜਿਨ੍ਹਾਂ ਦੇ ਨਜ਼ਦੀਕੀ ਸੰਪਰਕ ਵਿੱਚ ਤੁਸੀਂ ਆਏ ਸੀ, ਉਨ੍ਹਾਂ ਦੇ ਫੋਨ ਤੁਹਾਡੇ ਬਾਰੇ ‘ਡਿਜਿਟਲ ਹੈਂਡਸ਼ੇਕ’ ਜਾਣਕਾਰੀ ਆਪਣੇ ਅੰਦਰ ਰੱਖਦੇ ਹਨ। ਤੁਹਾਡੇ ਸੰਪਰਕ ਵਿੱਚ ਆਉਣ ਦੇ 21 ਦਿਨਾਂ ਬਾਅਦ ਤੱਕ COVIDSafe ਇਸ ਦੀ ਸੰਭਾਲ ਕਰਦਾ ਹੈ ਅਤੇ ਇਸ ਤੋਂ ਬਾਅਦ ਆਪਣੇ ਆਪ ਇਸ ਨੂੰ ਨਸ਼ਟ ਕਰ ਦਿੰਦਾ ਹੈ।

ਕੋਈ ਵੀ ਇਸ ਵਿੱਚੋਂ ਕਿਸੇ ਵੀ ਜਾਣਕਾਰੀ ਨੂੰ ਹਾਸਲ ਨਹੀਂ ਕਰ ਸਕਦਾ ਜਦੋਂ ਤੱਕ ਕਿ ਤੁਸੀਂ ਜਾਂ ਤੁਹਾਡਾ ਕੋਈ ਸੰਪਰਕ COVID-19 ਲਈ ਪੋਜ਼ਿਟਿਵ ਨਾ ਪਾਇਆ ਜਾਵੇ ਅਤੇ ਸਟੋਰੇਜ ਸਿਸਟਮ ਉੱਪਰ ਇਹ ਜਾਣਕਾਰੀ ਆਪਣੀ ਪੂਰੀ ਮਰਜ਼ੀ ਦੇ ਨਾਲ ਅੱਪਲੋਡ ਨਾ ਕਰੇ। ਸੰਪਰਕ ਤੋਂ ਇਕੱਠੀ ਹੋਣ ਵਾਲੀ ਜਾਣਕਾਰੀ ਸਬੰਧੀ ਕਾਰਵਾਈ (contact mapping process) ਸਟੋਰੇਜ ਸਿਸਟਮ ਵਿੱਚ ਹੁੰਦੀ ਹੈ। ਸਿਹਤ ਅਧਿਕਾਰੀ, ਨਜ਼ਦੀਕੀ ਸੰਪਰਕ ਵਾਲਿਆਂ ਨੂੰ ਇਹ ਦੱਸ ਸਕਦੇ ਹਨ ਕਿ ਉਹ ਸੰਪਰਕ ਵਿੱਚ ਆਏ ਹਨ।

ਜੇ ਤੁਸੀਂ ਐਪ ਨੂੰ ਆਪਣੇ ਫੋਨ ਵਿੱਚੋਂ ਡਿਲੀਟ ਕਰਦੇ ਹੋ, ਤਾਂ ਤੁਹਾਡੀ ਪੰਜੀਕਰਣ ਜਾਣਕਾਰੀ ਸਟੋਰੇਜ ਪ੍ਰਣਾਲੀ ਵਿੱਚ ਹੀ ਰਹਿੰਦੀ ਹੈ। ਇਹ ਸਿਹਤ ਅਧਿਕਾਰੀਆਂ ਨੂੰ ਉਹ ਜਾਣਕਾਰੀ ਦਿੰਦੀ ਹੈ ਜਿਸ ਦੀ ਲੋੜ ਉਨ੍ਹਾਂ ਨੂੰ ਤੁਹਾਨੂੰ ਸੰਪਰਕ ਕਰਨ ਲਈ ਪੈਂਦੀ ਹੈ, ਜੇਕਰ ਤੁਹਾਡੇ ਨਜ਼ਦੀਕੀ ਸੰਪਰਕ ਵਾਲੇ ਲੋਕਾਂ ਵਿੱਚੋਂ ਕਿਸੇ ਨੂੰ COVID-19 ਹੋ ਜਾਂਦਾ ਹੈ।

ਮਹਾਂਮਾਰੀ ਦਾ ਖਾਤਮਾ ਹੋਣ ਤੇ ਡਿਜਿਟਲ ਟ੍ਰਾਂਸਫਾਰਮੇਸ਼ਨ ਅਜੰਸੀ (DTA), ਸਟੋਰੇਜ ਪ੍ਰਣਾਲੀ ਡਾਟਾ ਸਟੋਰ ਵਿੱਚੋਂ ਤੁਹਾਡੇ ਪੰਜੀਕਰਣ ਬਾਰੇ ਜਾਣਕਾਰੀ ਨੂੰ ਆਪਣੇ ਆਪ ਹੀ ਨਸ਼ਟ ਕਰ ਦੇਵੇਗੀ। ਜੇ ਤੁਸੀਂ ਸਟੋਰੇਜ ਪ੍ਰਣਾਲੀ ਵਿੱਚੋਂ ਆਪਣੀ ਜਾਣਕਾਰੀ ਨੂੰ ਉਸ ਤੋਂ ਪਹਿਲਾਂ ਡਿਲੀਟ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਜਰੂਰ ਹੀ ਇੱਕ ਪੰਜੀਕਰਣ ਜਾਣਕਾਰੀ ਨਸ਼ਟ ਕਰਨ ਸਬੰਧੀ ਬੇਨਤੀ ਫਾਰਮ ਜਮ੍ਹਾਂ ਕਰਵਾਉਣਾ ਚਾਹੀਦਾ ਹੈ।

ਆਪਣੀ ਸਾਰੀ COVIDSafe ਜਾਣਕਾਰੀ ਨੂੰ ਨਸ਼ਟ ਕਰਵਾਉਣ ਲਈ:
 • • ਆਪਣੇ ਫੋਨ ਵਿੱਚੋਂ ਐਪ ਨੂੰ ਡਿਲੀਟ ਕਰੋ। ਇਹ ਤੁਹਾਡੇ ਫੋਨ ਵਿੱਚ ਸਟੋਰ ਹੋਈ ਸਾਰੀ ਨਜ਼ਦੀਕੀ ਸੰਪਰਕ ਜਾਣਕਾਰੀ ਨੂੰ ਡਿਲੀਟ ਕਰ ਦਿੰਦਾ ਹੈ।
 • ਪੰਜੀਕਰਣ ਜਾਣਕਾਰੀ ਨਸ਼ਟ ਕਰਨ ਸਬੰਧੀ ਬੇਨਤੀ ਫਾਰਮਜਮ੍ਹਾਂ ਕਰਵਾਉ।ਨੋਟ:ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਹਾਡੇ ਨਜ਼ਦੀਕੀ ਸੰਪਰਕਾਂ ਵਿੱਚੋਂ ਕਿਸੇ ਨੂੰ COVID-19 ਹੋਇਆ ਪਾਏ ਜਾਣ ਤੇ ਸਿਹਤ ਅਧਿਕਾਰੀ ਤੁਹਾਨੂੰ ਸੰਪਰਕ ਨਹੀਂ ਕਰ ਪਾਉਣਗੇ।

ਜੇ ਤੁਹਾਨੂੰ COVIDSafe ਪੰਜੀਕਰਣ ਡਾਟਾ ਨੂੰ ਡਿਲੀਟ ਕਰਨ ਬਾਰੇ ਕੋਈ SMS ਪ੍ਰਾਪਤ ਹੋਇਆ ਹੈ, ਇਸ ਦਾ ਮਤਲਬ ਹੈ ਕਿ ਅਸੀਂ ਤੁਹਾਡੇ ਫਾਰਮ ਜਮ੍ਹਾਂ ਕਰਵਾ ਕੇ ਕੀਤੀ ਗਈ ਬੇਨਤੀ ਉੱਪਰ ਕਾਰਵਾਈ ਕਰ ਰਹੇ ਹਾਂ। ਜੇ ਤੁਸੀਂ ਇਹ ਬੇਨਤੀ ਨਹੀਂ ਕੀਤੀ ਹੈ, ਜਾਂ ਜੇ ਤੁਸੀਂ ਆਪਣਾ ਮਨ ਬਦਲ ਲਿੱਤਾ ਹੈ, ਤਾਂ ਤੁਹਨੂੰ ਜਵਾਬ ਵਿੱਚ ‘NO’ ਭੇਜਣਾ ਚਾਹੀਦਾ ਹੈ ਅਤੇ ਤੁਹਾਡਾ ਪੰਜੀਕਰਣ ਡਾਟਾ ਨਸ਼ਟ ਨਹੀਂ ਕੀਤਾ ਜਾਵੇਗਾ।
ਜੇ ਤੁਸੀਂ ਆਪਣੀਆਂ ਡੀਵਾਈਸਾਂ ਬਦਲਦੇ ਹੋ ਅਤੇ ਆਪਣਾ ਮੋਬਾਈਲ ਨੰਬਰ ਉਹੀ ਰੱਖਦੇ ਹੋ, ਤਾਂ ਤੁਸੀਂ ਆਪਣੀ ਨਵੀਂ ਡੀਵਾਈਸ ਤੇ COVIDSafe ਡਾਉਨਲੋਡ ਕਰ ਸਕਦੇ ਹੋ ਅਤੇ ਉਸੇ ਮੋਬਾਈਲ ਨੰਬਰ ਦੇ ਨਾਲ ਦੁਬਾਰਾ ਤੋਂ ਰਜਿਸਟਰ ਕਰ ਸਕਦੇ ਹੋ। ਤੁਹਾਡੀ ਪਿਛਲੀ ਡੀਵਾਈਸ ਵਿੱਚੋਂ ਦੀ ਜਾਣਕਾਰੀ 21 ਦਿਨਾਂ ਬਾਅਦ ਨਸ਼ਟ ਹੋ ਜਾਵੇਗੀ।

ਸੁਧਾਰ ਲਿਆਂਦੀ ਗਈ COVIDSafe Herald Protocol ਨਾਲ

COVIDSafe ਨੂੰ ਅੱਪਡੇਟ ਕਰ ਦਿੱਤਾ ਗਿਆ ਹੈ ਕਿ ਤੁਹਾਡੇ ਨਜ਼ਦੀਕੀ ਸੰਪਰਕਾਂ ਦਾ ਹੁਣ ਇਹ ਬਿਹਤਰੀ ਨਾਲ ਪਤਾ ਲਗਾ ਸਕਦੀ ਹੈ, ਖਾਸ ਕਰ ਕੇ iOS ਦੀਆਂ ਡੀਵਾਈਸਾਂ ਉੱਤੇ, ਜਦੋਂ ਤੁਹਾਡੀ ਐਪ ਬੈਕਗ੍ਰਾਉਂਡ ਵਿੱਚ ਚੱਲ ਰਹੀ ਹੋਵੇ। ਹੁਣ ਇਹ Bluetooth ਤਕਨੀਕ ਦੀ ਵਰਤੋਂ ਕਰਦੀ ਹੈ ਜਿਸਨੂੰ Herald Protocol ਕਿਹਾ ਜਾਂਦਾ ਹੈ।

Herald ਅੱਪਡੇਟ ਇਨ੍ਹਾਂ ਕੋਲ ਉਪਲਬਧ ਹੈ:

 • ਨਵੇਂ ਇਸਤੇਮਾਲ ਕਰਤਾ ਜੋ ਐਪ ਨੂੰ ਡਾਉਨਲੋਡ ਕਰਦੇ ਹਨ ਅਤੇ ਵਰਤਣ ਲਈ ਉਸ ਉੱਤੇ ਰਜਿਸਟਰ ਹੁੰਦੇ ਹਨ
 • ਇਸਤੇਮਾਲ ਕਰਤਾ ਜੋ ਐਪ ਨੂੰ ਪਿਛਲੇ ਵਰਜ਼ਨ ਤੋਂ ਅੱਪਡੇਟ ਕਰਦੇ ਹਨ

Herald ਨਾਲ, COVIDSafe ਉਹੀ ਉਹੀ ਘੱਟੋ ਘੱਟ ਮੋਬਾਈਲ OS ਅਤੇ ਫੋਨ ਦੀਆਂ ਲੋੜਾਂ. ਨਾਲ ਸੁਮੇਲਤਾ ਬਣਾਈ (compatability) ਰੱਖਦਾ ਹੈ। ਟੈਸਟਾਂ ਦੇ ਨਤੀਜੇ ਵਖਾਉਂਦੇ ਹਨ ਕਿ ਐਪ ਦੇ ਵਰਤੇ ਜਾਣ ਵੇਲੇ ਘੱਟ ਤੋਂ ਘੱਟਬੈਟਰੀ ਦੀ ਖਪਤ ਹੁੰਦੀ ਹੈ।

ਇਹ ਅੱਪਡੇਟ ਇਹ ਯਕੀਨੀ ਬਣਾਉਂਦੀ ਹੈ ਕਿ ਇਸ ਐਪ ਦੀ ਵਰਤੋਂ ਕਰਨ ਵਾਲੇ ਦੂਜੇ ਲੋਕਾਂ ਵਿੱਚੋਂ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਉਣ ਵਿੱਚ COVIDSafe ਅਸਰਦਾਰ ਹੈ। ਜਦੋਂ ਤੁਸੀਂ Herald ਵਰਜ਼ਨ ਵਾਲੀ COVIDSafe ਐਪ ਨੂੰ ਡਾਉਨਲੋਡ ਕਰਦੇ ਹੋ ਜਾਂ ਉਸਦੀ ਵਰਤੋਂ ਕਰਦੇ ਹੋ, ਤਾਂ ਦਿੱਸਣ ਵਿੱਚ ਐਪ ਤੁਹਾਨੂੰ ਪਹਿਲਾਂ ਜਿਹੀ ਹੀ ਲੱਗੇਗੀ।

Herald ਨਾਲ, ਅਸੀਂ ਤੁਹਾਡੇ ਬਾਰੇ ਕੋਈ ਵੀ ਨਵੀਂ ਜਾਣਕਾਰੀ ਇਕੱਠੀ ਨਹੀਂ ਕਰਾਂਗੇ, ਨਾ ਹੀ ਤੁਹਾਡੀ ਜਾਣਕਾਰੀ ਜਿਵੇਂ ਇਸ ਵਕਤ COVIDSafe ਦੇ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਕਿਸੇ ਨਵੇਂ ਤਰੀਕੇ ਨਾਲ ਇਸਤੇਮਾਲ ਕਰਾਂਗੇ। ਅਸੀਂ ਤੁਹਾਡੀ ਜਾਣਕਾਰੀ ਦੀ ਵਰਤੋਂ ਕਿਵੇਂ ਕਰਦੇ ਹਾਂ ਇਸ ਬਾਰੇ ਤੁਸੀਂ COVIDSafe ਪਰਾਈਵੇਸੀ ਪਾਲਸੀਵਿੱਚ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Herald ਕਈ ਤਰੀਕੇ ਦੀਆਂ ਡੀਵਾਈਸਾਂ ਦੇ ਵਿੱਚ ਆਪਸੀ ਭਰੋਸੇਯੋਗ Bluetooth ਸੰਚਾਰ ਪ੍ਰਦਾਨ ਕਰਦਾ ਹੈ। ਇਹ ਤਿੰਨ ਤਰੀਕਿਆਂ ਨਾਲ ਇਹ ਕਰਦਾ ਹੈ:

 • >ਜੇ ਤੁਹਾਡੇ ਕੋਲ iOS ਡੀਵਾਈਸ ਹੈ ਜਿਸਦੀ ਬੈਕਗ੍ਰਾਉਂਡ ਵਿੱਚ COVIDSafe ਚੱਲ ਰਹੀ ਹੋਵੇ, ਤਾਂ Herald ਕਿਸੇ ਨਜ਼ਦੀਕੀ Android ਡੀਵਾਈਸ ਨੂੰ ਲੱਭ ਕੇ, ਉਸ ਕੋਲੋਂ ਇੱਕ ਸੰਦੇਸ਼ਵਾਹਕ ਦੇ ਤੌਰ ਤੇ, ਅਜਿਹੀਆਂ ਹੋਰ iOS ਡੀਵਾਈਸਾਂ ਲੱਭਣ ਵਿੱਚ ਸਹਾਇਤਾ ਲੈ ਸਕਦਾ ਹੈ ਜਿਨ੍ਹਾਂ ਦੀ ਬੈਕਗ੍ਰਾਉਂਡ ਵਿੱਚ COVIDSafe ਚੱਲ ਰਹੀ ਹੋਵੇ। ਇਸ ਦਾ ਮਤਲਬ ਹੈ ਸਾਰੇ ਇਸਤੇਮਾਲ ਕਰਤਾ ਇੱਕੋ ਖੇਤਰ ਵਿੱਚ ਸਾਰੇ ਨਜ਼ਦੀਕੀ ਸੰਪਰਕਾਂ ਨੂੰ ਰਿਕਾਰਡ ਕਰ ਸਕਦੇ ਹਨ।
 • >ਜਿਸ ਵਕਤ ਸੰਪਰਕ ਇੱਕ ਦੂਜੇ ਦੇ ਨੇੜੇ ਹੁੰਦੇ ਹਨ, ਉਸ ਵਕਤ ਸੰਪਰਕਾਂ ਦਰਮਿਆਨ ਆਪਸੀ ਦੂਰੀ ਬਾਰੇ ਜਾਣਕਾਰੀ ਦਾ ਨਿਰੰਤਰ ਵਟਾਂਦਰਾ ਕਰ ਕੇ Herald, ਐਪ ਦੀ ‘ਡਿਜੀਟਲ ਹੈਂਡਸ਼ੇਕ’ ਨੂੰ ਪਤਾ ਲਗਾਉਣ ਦੀ ਸਮਰੱਥਾ ਵਿੱਚ ਸੁਧਾਰ ਲਿਆਉਂਦਾ ਹੈ। ਇਹ COVIDSafe ਨੂੰ iOS ਡੀਵਾਈਸਾਂ ਉੱਤੇ ਲੰਮੇ ਸਮੇਂ ਲਈ ਐਕਟਿਵ ਰੱਖਦਾ ਹੈ।
 • >ਲੋਕੇਸ਼ਨ ਸੇਵਾਵਾਂ ਐਕਟਿਵ ਹੋ ਜਾਂਦੀਆਂ ਹਨ ਜਦੋਂ ਤੁਸੀਂ ਆਪਣੇ ਫੋਨ ਦੀ ਵਰਤੋਂ ਕਰਦੇ ਹੋ ਜਾਂ ਜਿਸ ਵੇਲੇ ਤੁਸੀਂ ਆਪਣੀ ਸਕ੍ਰੀਨ ਵੱਲ ਦੇਖ ਰਹੇ ਹੁੰਦੇ ਹੋ। ਜਿਸ ਵੇਲੇ ਤੁਹਾਡਾ iPhone ਲੋਕੇਸ਼ਨ ਸੇਵਾਵਾਂ ਨੂੰ ਸ਼ੁਰੂ ਕਰਦਾ ਹੈ, ਅਤੇ COVIDSafe ਨੂੰ ਦੱਸ ਦਿੰਦਾ ਹੈ ਕਿ ਇਸਨੇ ਇਹ ਕਰ ਦਿੱਤਾ ਹੈ, ਤਾਂ ਇਹ COVIDSafe ਨੂੰ ਜਗਾ ਦਿੰਦਾ ਹੈ ਤਾਂ ਜੋ ਉਹ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾ ਸਕੇ। ਤੁਸੀਂ ਕਿੱਥੇ ਹੋ (ਤੁਹਾਡੀ ਲੋਕੇਸ਼ਨ) ਇਸਦਾ ਨਾ ਤਾਂ COVIDSafe ਪਤਾ ਲਗਾਉਂਦੀ ਹੈ ਨਾ ਹੀ ਇਸ ਨੂੰ ਰਿਕਾਰਡ ਕਰਦੀ ਹੈ।

ਤੁਹਾਨੂੰ COVIDSafe ਨੂੰ ਆਗਿਆ ਦੇਣੀ ਹੋਵੇਗੀ ਕਿ ਉਹ ਤੁਹਾਡੀ ਡੀਵਾਈਸ ਉੱਤੇ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਬਣਾ ਸਕੇ। ਇਹ ਯਕੀਨੀ ਬਣਾਵੇਗੀ ਕਿ ਇਹ ਐਪ ਜਿਨ੍ਹਾਂ ਦੇ ਕੋਲ ਹੈ, ਅਤੇ ਜੋ ਤੁਹਾਡੇ ਨਜ਼ਦੀਕ ਹਨ, ਉਨ੍ਹਾਂ ਵਿੱਚੋਂ ਹੋਣ ਵਾਲੇ ਨਜ਼ਦੀਕੀ ਸੰਪਰਕਾਂ ਦਾ ਪਤਾ ਲਗਾਉਣ ਵਿੱਚ COVIDSafe ਅਸਰਦਾਰ ਹੈ। ਦੁਬਾਰਾ ਕਹੀਏ, ਤਾਂ ਉਹ ਸਥਾਨ ਜਿੱਥੇ ਤੁਸੀਂ ਹੋ, ਉਸ ਉੱਪਰ ਨਾ ਤਾਂ ਨਜ਼ਰ ਰੱਖੀ ਜਾਵੇਗੀ ਨਾ ਹੀ ਉਸਨੂੰ ਰਿਕਾਰਡ ਕੀਤਾ ਜਾਵੇਗਾ।

ਜੇ ਤੁਸੀਂ ਮੌਜੂਦਾ Android ਇਸਤੇਮਾਲ ਕਰਤਾ ਹੋ, ਤਾਂ ਤੁਸੀਂ ਪਹਿਲਾਂ ਤੋਂ ਹੀ COVIDSafe ਨੂੰ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਪ੍ਰਾਪਤੀ ਦਿੱਤੀ ਹੋਈ ਹੈ, ਕਿਉਂਕਿ ਉਨ੍ਹਾਂ ਐਪਸ ਦੇ ਲਈ ਇਹ Google ਦੀ ਇੱਕ ਤਕਨੀਕੀ ਸ਼ਰਤ ਹੈ, ਜੋ Bluetooth ਦੀ ਵਰਤੋਂ ਕਰਦੀਆਂ ਹਨ।

ਜੇ ਤੁਸੀਂ ਕਿਸੇ iPhone ਜਾਂ iPad ਤੇ ਹੋ, ਤਾਂ ਜਦੋਂ ਤੁਸੀਂ COVIDSafe ਨੂੰ ਅੱਪਡੇਟ ਜਾਂ ਇੰਸਟਾਲ ਕਰਦੇ ਹੋ, ਇਹ ਤੁਹਾਨੂੰ COVIDSafe ਨੂੰ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਪ੍ਰਾਪਤੀ ਦੇਣ ਲਈ ਪੁੱਛੇਗਾ।

Herald Protocol ਪ੍ਰੋਜੈਕਟਬਾਰੇ ਵਧੇਰੇ ਪੜ੍ਹੋ।

ਐਪ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਲਈ ਸਿਰਫ਼ ਤਕਨੀਕੀ ਸ਼ਰਤਾਂ ਕਰ ਕੇ ਬੇਨਤੀ ਕਰਦੀ ਹੈ। ਇਹ ਯਕੀਨੀ ਬਣਾਉਣ ਲਈ ਕਿ COVIDSafe Bluetooth ਦੀ ਸਹੀ ਤਰੀਕੇ ਨਾਲ ਵਰਤੋਂ ਕਰ ਸਕੇ ਅਤੇ ਤੁਹਾਡੀ ਐਪ ਵੱਧ ਤੋਂ ਵੱਧ ਨਜ਼ਦੀਕੀ ਸੰਪਰਕਾਂ ਦਾ ਰਿਕਾਰਡ ਰੱਖ ਸਕੇ।

ਕਿਰਪਾ ਕਰ ਕੇ ਨੋਟ ਕਰ ਲਉ ਕਿ:

 • COVIDSafe ਕੋਈ ਵੀ ਲੋਕੇਸ਼ਨ ਜਾਂ GPS ਦਾ ਡਾਟਾ ਸਟੋਰ ਜਾਂ ਉਸਦੀ ਵਰਤੋਂ ਨਹੀਂ ਕਰਦੀ
 • ਉਹ ਸਥਾਨ ਜਿੱਥੇ ਤੁਸੀਂ ਹੋ, ਉਸ ਉੱਪਰ ਨਾ ਤਾਂ ਨਜ਼ਰ ਰੱਖੀ ਜਾਵੇਗੀ ਨਾ ਹੀ ਉਸਨੂੰ ਰਿਕਾਰਡ ਕੀਤਾ ਜਾਵੇਗਾ।

COVIDSafe ਦੀ Herald ਅੱਪਡੇਟ ਵਿੱਚ, ਲੋਕੇਸ਼ਨ ਸੇਵਾਵਾਂ ਦੀ ਵਰਤੋਂ iPhone ਡੀਵਾਈਸਾਂ ਨੂੰ ਜਗਾਉਣ ਲਈ ਕੀਤਾ ਜਾਂਦਾ ਹੈ, ਜਦੋਂ ਉਹ ਬੈਕਗ੍ਰਾਉਂਡ ਮੋਡ ਵਿੱਚ ਹੁੰਦੇ ਹਨ। ਇਹ ਵਰਤੋਂ ਕਰਨ ਵਾਲਿਆਂ ਦਰਮਿਆਨ ਨਜ਼ਦੀਕੀ ਸੰਪਰਕਾਂ ਬਾਰੇ ਪਤਾ ਲਗਾਉਣ ਦੇ ਐਪ ਦੇ ਪ੍ਰਦਰਸ਼ਨ ਵਿੱਚ ਸੁਧਾਰ ਲਿਆਉਂਦਾ ਹੈ।

iOS COVIDSafe ਦੀ ਵਰਤੋਂ ਕਰਨ ਵਾਲਿਆਂ ਲਈ, ਇਹ ਐਪ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਪ੍ਰਾਪਤੀ ਲਈ ਬੇਨਤੀ ਕਰੇਗੀ। ਤੁਹਾਡੀ iOS ਡੀਵਾਈਸ ਵੱਲੋਂ COVIDSafe ਨੂੰ ਲੋਕੇਸ਼ਨ ਪਰਮੀਸ਼ਨ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ Herald ਜਿੰਨਾਂ ਅਸਰਦਾਰ ਤਰੀਕੇ ਨਾਲ ਕੰਮ ਕਰ ਸਕਦਾ ਹੈ, ਕਰੇ।

iOS 14.X ਅਤੇ ਇਸ ਤੋਂ ਬਾਅਦ, ਹੋ ਸਕਦਾ ਹੈ ਕਿ ਤੁਹਾਨੂੰ ਇੱਕ ਪੌਪ-ਅੱਪ ਨੋਟੀਫ਼ੀਕੇਸ਼ਨ ਆਵੇ ਜੋ ਕਹਿੰਦੀ ਹੋਵੇ: ਪਿਛਲੇ X ਦਿਨਾਂ ਵਿੱਚ, COVIDSafe ਨੇ ਬੈਕਗ੍ਰਾਉਂਡ ਵਿੱਚ ਤੁਹਾਡੀ ਲੋਕੇਸ਼ਨ ਦੀ X ਵਾਰ ਵਰਤੋਂ ਕੀਤੀ ਹੈ। ਕੀ ਤੁਸੀਂ ਅੱਗੇ ਵੀ ਬੈਕਗ੍ਰਾਉਂਡ ਵਿੱਚ ਲੋਕੇਸ਼ਨ ਦੀ ਵਰਤੋਂ ਨੂੰ ਇਜਾਜ਼ਤ ਦੇਣਾ ਜਾਰੀ ਰੱਖਣਾ ਚਾਹੁੰਦੇ ਹੋ?

ਇਹ ਯਕੀਨੀ ਬਨਾਉਣ ਲਈ ਕਿ COVIDSafe ਸਹੀ ਤਰੀਕੇ ਨਾਲ ਕੰਮ ਕਰੇ, ‘Always Allow’ ਦੀ ਚੋਣ ਕਰੋ। ਲੋਕੇਸ਼ਨ ਸੇਵਾਵਾਂ ਦੀ ਵਰਤੋਂ COVIDSafe ਦੇ ਸਭ ਤੋਂ ਵਧੀਆ ਪ੍ਰਦਰਸ਼ਨ ਲਈ ਕੀਤੀ ਜਾਂਦੀ ਹੈ।

ਮੌਜੂਦਾ Android ਐਪ ਦੇ ਇਸਤੇਮਾਲ ਕਰਤਾਵਾਂ ਨੇ ਪਹਿਲਾਂ ਤੋਂ ਹੀ COVIDSafe ਨੂੰ ਲੋਕੇਸ਼ਨ ਸੇਵਾਵਾਂ ਤੱਕ ਪਹੁੰਚ ਪ੍ਰਾਪਤੀ ਦਿੱਤੀ ਹੋਈ ਹੈ। ਇਹ Google ਵੱਲੋਂ ਉਨ੍ਹਾਂ ਐਪਸ ਦੇ ਲਈ ਇੱਕ ਤਕਨੀਕੀ ਸ਼ਰਤ ਹੈ, ਜੋ Bluetooth ਦੀ ਵਰਤੋਂ ਕਰਦੀਆਂ ਹਨ।

Google ਨੂੰ ਲੋਕੇਸ਼ਨ ਆਗਿਆ ਕਿਉਂ ਚਾਹੀਦੀ ਹੁੰਦੀ ਹੈ ਜਿਸ ਨਾਲ ਐਂਡਰਾਇਡ ਐਪਸ Bluetooth ਦੀ ਵਰਤੋਂ ਕਰ ਸਕਣ, , ਇਸ ਬਾਰੇ ਵਧੇਰੇ ਪੜ੍ਹੋ।

ਪਹੁੰਚਯੋਗਤਾ ਦੀਆਂ ਸਰਕਾਰੀ ਮਿਆਰਾਂ ਤੇ ਪੂਰਾ ਉੱਤਰਨਾ

COVIDSafe ਦੀ ਇੱਕ ਸਮੀਖਿਆ ਵਿੱਚ ਵਿਜ਼ਨ ਆਸਟ੍ਰੇਲੀਆ ਨੇ ਇਹ ਨਿਰਣਾ ਲਿਆ ਹੈ ਕਿ ਇਹ ਐਪ ਅਤੇ ਵੈੱਬਸਾਈਟ Web Content Accessibility Guidelines (WCAG) 2.1 specification.‘ਚ ਦੱਸੇ ਗਏ ਪੱਧਰ A ਅਤੇ ਪੱਧਰ AA ਦੇ ਸਫਲਤਾ ਦੇ ਮਾਪਦੰਡਾਂ ਉੱਪਰ ਖਰੀ ਉਤਰਦੀ ਹੈ।

COVIDSafe ਐਪ ਅਤੇ ਵੈੱਬਸਾਈਟ ਸਬੰਧੀ ਪਹੁੰਚਯੋਗਤਾ ਬਿਆਨ ਪੜ੍ਹੋ।ਪੜ੍ਹੋ।

ਇਹ ਮਹੱਤਵਪੂਰਨ ਹੈ ਕਿ ਵੱਧ ਤੋਂ ਵੱਧ ਜਿੰਨੇ ਆਸਟ੍ਰੇਲੀਆਈ ਸੰਭਵ ਹੋ ਸਕੇ, COVIDSafe>> ਨੂੰ ਡਾਉਨਲੋਡ ਅਤੇ ਉਸਦੀ ਵਰਤੋਂ ਕਰ ਸਕਣ।
COVIDSafe ਵਿੱਚ ਲਿਆਂਦੇ ਗਏ ਅੱਪਡੇਟਾਂ ਨੇ ਪਹੁੰਚਯੋਗਤਾ ਵਿੱਚ ਕਈ ਤਰੀਕਿਆਂ ਨਾਲ ਸੁਧਾਰ ਲਿਆਂਦਾ ਹੈ:
 • >ਪੰਜੀਕਰਣ ਵਿਧੀ ਦੇ ਕ੍ਰਮ ਵਿੱਚ ਉਨ੍ਹਾਂ ਲੋਕਾਂ ਲਈ ਸੁਧਾਰ ਲਿਆ ਕੇ, ਜੋ ਕਿ ਲਿਖਿਤ ਤੋਂ ਬੋਲਣ ਦੀ ਤਕਨੀਕ (text to speech technology) ਦੀ ਵਰਤੋਂ ਕਰਦੇ ਹਨ, ਜੋ ਕਿ ਉਨ੍ਹਾਂ ਦੀ COVIDSafe ਐਪਲੀਕੇਸ਼ਨ ਵਿੱਚ ਅੱਗੇ-ਪਿੱਛੇ ਜਾਣ (ਨੈਵੀਗੇਟ) ਅਤੇ ਵਰਤੋਂ ਕਰਨ ਵਿੱਚ ਸਹਾਇਤਾ ਕਰਦੀ ਹੈ।
 • >ਜੋੜੀ ਗਈ ਵਾਈਸਓਵਰ ਕਾਰਜਸ਼ੀਲਤਾ (Voiceover functionality)
 • >ਬੱਟਨਾਂ, ਸਿਰਲੇਖਾਂ (headings) ਅਤੇ ਚੈੱਕ ਬਕਸਿਆਂ ਦੀ ਬਿਹਤਰ ਪਛਾਣ ਲਈ ਕੀਤੇ ਗਏ ਸੁਧਾਰ
 • >ਲਿਖਤ ਅੱਖਰਾਂ ਅਤੇ ਅੱਖਰਾਂ ਪਿੱਛੇ ਦੇ ਬੈਕਗ੍ਰਾਉਂਡ ਵਿੱਚ ਹੋਣ ਵਾਲੇ ਕੋੰਟ੍ਰਾਸਟ (ਫਰਕ) ਵਿੱਚ ਸੁਧਾਰ, ਜੋ ਕਿ ਲੋਕਾਂ ਲੈ ਇਸ ਨੂੰ ਪੜ੍ਹਨਾ ਅਸਾਨ ਬਣਾ ਦਿੰਦਾ ਹੈ

ਐਪ ਨੂੰ ਬਣਾਉਣ ਦੇ ਸਮੇਂ, ਅਸੀਂ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਿਆ:
  • ਜਿਨ੍ਹਾਂ ਨੂੰ ਵੇਖਣ ਸਬੰਧੀ ਵਿਕਾਰ ਜਾਂ ਸੁਣਨ ਵਿੱਚ ਮੁਸ਼ਕਿਲਾਂ ਆਉਂਦੀਆਂ ਹਨ • ਜੋ ਕਿ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਦੇ ਹਨ

ਅਸੀਂ ਐਪ ਨੂੰ ਇਹ ਯਕੀਨੀ ਬਨਾਉਣ ਲਈ ਟੈਸਟ ਕੀਤਾ ਕਿ:
  • ਇਹ ਰੰਗਾਂ ਦੀ ਭਿੰਨਤਾ ਦੇ ਮਿਆਰਾਂ (colour contrast standards) ਉੱਤੇ ਪੂਰੀ ਉਤਰਦੀ ਹੈ • ਅੱਖਰਾਂ ਦਾ ਆਕਾਰ ਸਭ ਤੋਂ ਸਹੀ ਹੈ • ਤਸਵੀਰਾਂ ਉੱਤੇ ਲਿਖੇ ਅੱਖਰਾਂ ਦਾ ਰੰਗ ਇੱਕ ਦੂਜੇ ਤੋਂ ਭਿੰਨ ਹੈ

ਅਸੀਂ ਸਰਲ ਅੰਗਰੇਜ਼ੀ ਭਾਸ਼ਾ ਵਿੱਚ ਇਸ ਨੂੰ ਲਿਖਿਆ ਤਾਂ ਜੋ ਲਿਖਤ ਜਾਣਕਾਰੀ ਸਾਧਾਰਨ ਅਤੇ ਸਮਝਣ ਵਿੱਚ ਅਸਾਨ ਹੋਵੇ।

ਅਸੀਂ ਇਸ ਐਪ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਪਹੁੰਚਯੋਗ ਬਣਾ ਸਕੀਏ। ਅਸੀਂ ਪਹੁੰਚਯੋਗਤਾ ਦੇ ਆਡਿਟ ਕਰਦੇ ਹਾਂ ਅਤੇ ਸੁਤੰਤਰ ਵੈਬ ਕੰਟੈਨਟ ਪਹੁੰਚਯੋਗਤਾ ਦਿਸ਼ਾ ਨਿਰਦੇਸ਼ਾਂ (WCAG) ਦੀ ਪਹੁੰਚਯੋਗਤਾ ਸਮੀਖਿਆ ਕਰਦੇ ਹਾਂ ਤਾਂ ਜੋ ਐਪ ਨਾਲ ਜੁੜੇ ਕੋਈ ਵੀ ਮੁੱਦਿਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਦਾ ਹੱਲ ਕੱਢਿਆ ਜਾ ਸਕੇ। ਜੇ ਤੁਸੀਂ ਐਪ ਨਾਲ ਜੁੜੇ ਕਿਸੇ ਵੀ ਪਹੁੰਚਯੋਗਤਾ ਸਬੰਧੀ ਮੁੱਦਿਆਂ ਦਾ ਅਨੁਭਵ ਕੀਤਾ ਹੈ, ਤਾਂ ਕਿਰਪਾ ਕਰ ਕੇ support@covidsafe.gov.au ਉੱਤੇ ਸੰਪਰਕ ਕਰੋ ਜਾਂ ਫਿਰ ਐਪ ਅੰਦਰ ਹੀ ਕਾਰਜਸ਼ੀਲ ‘Report an Issue (ਮੁੱਦੇ ਬਾਰੇ ਰਿਪੋਰਟ ਕਰੋ)’ ਦੀ ਵਰਤੋਂ ਕਰੋ। ਪਹੁੰਚਯੋਗਤਾ ਦੇ ਮੁੱਦਿਆਂ ਬਾਰੇ ਦਿੱਤੇ ਜਾ ਰਹੇ ਸੁਝਾਅਵਾਂ ਉੱਤੇ ਅਸੀਂ ਸਰਗਰਮੀ ਨਾਲ ਨਜ਼ਰ ਰੱਖਦੇ ਹਾਂ ਤਾਂ ਜੋ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਅਸੀਂ ਉਨ੍ਹਾਂ ਦਾ ਹੱਲ ਕੱਢ ਸਕੀਏ।

COVIDSafe ਦਾ ਸੋਰਸ ਕੋਡ

ਤੁਸੀਂ GitHub ਰਾਹੀਂ COVIDSafe ਦਾ ਸੋਰਸ ਕੋਡ ਹਾਸਲ ਕਰ ਸਕਦੇ ਹੋ। ਸੋਰਸ ਕੋਡ ਹਾਸਲ ਕਰਨ ਤੋਂ ਪਹਿਲਾਂ, ਕਿਰਪਾ ਕਰ ਕੇਨਿਯਮ ਅਤੇ ਸ਼ਰਤਾਂ ਪੜ੍ਹੋ।

ਆਸਟ੍ਰੇਲੀਆਈ ਸਰਕਾਰ ਦੀ ਡਿਜਿਟਲ ਟ੍ਰਾਂਸਫੋਰਮੇਸ਼ਨ ਅਜੰਸੀ (DTA) ਲੋਕਾਂ ਦਾ ਸੁਆਗਤ ਕਰਦੀ ਹੈ ਕਿ ਸੋਰਸ ਕੋਡ ਦਾ ਨਰੀਖਣ ਕਰਨ ਅਤੇ ਉਨ੍ਹਾਂ ਨੂੰ ਸੰਭਾਵਿਤ ਤੌਰ ਤੇ ਹੋਣ ਵਾਲੇ ਮਸਲਿਆਂ ਬਾਰੇ ਸੁਝਾਅ ਦੇਣ।

ਹੋ ਸਕਦਾ ਹੈ ਕਿ DTA ਹਰ ਕਿਸੇ ਸੁਝਾਅ ਦੇਣ ਵਾਲੇ ਵਿਅਕਤੀ ਨੂੰ ਜਵਾਬ ਨਾ ਦੇ ਸਕੇ। ਪਰ, ਉਹ ਦਿੱਤੇ ਗਏ ਸੁਝਾਅਵਾਂ ਦੀ ਸਮੀਖਿਆ ਅਤੇ ਉਨ੍ਹਾਂ ਉੱਪਰ ਕਾਰਵਾਈ ਇਸ ਹਿਸਾਬ ਦੇ ਮੁਤਾਬਿਕ ਕਰਦੇ ਹਨ ਕਿ ਉਸ ਸੁਝਾਅ ਦਾ ਕਿੰਨਾ ਅਸਰ ਐਪ ਦੀ ਸੁਰੱਖਿਆ ਜਾਂ ਵਰਤੋਂਯੋਗਤਾ ਉੱਪਰ ਪੈਂਦਾ ਹੈ।

ਕਈ ਮਾਮਲਿਆਂ ਵਿੱਚ, ਹੋ ਸਕਦਾ ਹੈ ਕਿ DTA ਤੁਹਾਨੂੰ ਸੰਪਰਕ ਕਰੇਗਾ ਤਾਂ ਜੋ ਤੁਹਾਡੇ ਵੱਲੋਂ ਖੜੇ ਕੀਤੇ ਗਏ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣ। DTA ਅੰਤਰਰਾਸ਼ਟਰੀ ਸਾਥੀਆਂ ਨਾਲ ਕੰਮ ਕਰ ਰਿਹਾ ਹੈ ਜਿਵੇਂ ਜਿਵੇਂ ਸਾਰੇ ਸੰਸਾਰ ਦੇ ਦੇਸ਼ ਕੋਰੋਨਾਵਾਈਰਸ ਲਈ ਟਰੇਸਿੰਗ ਤਕਨੀਕਾਂ ਬਣਾ ਰਹੇ ਹਨ।

COVIDSafe ਬਾਰੇ ਵਧੇਰੀ ਜਾਣਕਾਰੀ


ਵਧੇਰੀ ਜਾਣਕਾਰੀ ਲਈ COVIDSafe ਦਾ ਪਿਛੋਕੜ ਪੜ੍ਹੋ, ਜਿਸ ਵਿੱਚ ਸ਼ਾਮਲ ਹੈ: